ਦੀਵਾਲੀ ਤੋਂ ਇਕ ਰਾਤ ਪਹਿਲਾਂ ਪੁਲਸ ਪ੍ਰਸ਼ਾਸਨ ਦੀ ਭੀੜੇ ਬਜਾਰਾਂ ''ਚ ਛਾਪੇਮਾਰੀ

11/13/2020 11:46:57 PM

ਸ੍ਰੀ ਮੁਕਤਸਰ ਸਾਹਿਬ,(ਰਿਣੀ, ਪਵਨ)-ਸ੍ਰੀ ਮੁਕਤਸਰ ਸਾਹਿਬ ਵਿਖੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਦੇਰ ਰਾਤ ਪਟਾਕਾ ਹੋਲਸੇਲਰਾਂ 'ਤੇ ਛਾਪੇਮਾਰੀ ਕੀਤੀ ਗਈ । ਸ਼ਹਿਰ ਦੇ ਭੀੜ ਵਾਲੇ ਇਲਾਕੇ ਤੁਲਸੀ ਰਾਮ ਸਟਰੀਟ 'ਚ ਬੀਤੇ ਕਈ ਦਿਨਾਂ ਤੋਂ ਲਗਾਤਾਰ ਪਟਾਕੇ ਵੇਚੇ ਜਾ ਰਹੇ ਸਨ। ਦੇਰ ਰਾਤ ਥਾਣਾ ਸਿਟੀ ਪੁਲਸ ਨੇ ਐਸ. ਐਚ. ਮੋਹਨ ਲਾਲ ਦੀ ਅਗਵਾਈ 'ਚ ਪਟਾਕਾ ਹੋਲਸੇਲਰਾਂ 'ਤੇ ਛਾਪੇਮਾਰੀ ਕੀਤੀ।

ਇਸ ਦੌਰਾਨ ਪੁਲਸ ਵਲੋਂ ਭੀੜੇ ਬਜਾਰਾਂ 'ਚ ਬਿਨਾਂ ਲਾਇਸੰਸ ਰੱਖੇ ਪਟਾਕੇ ਜ਼ਬਤ ਕੀਤੇ ਗਏ। ਐਸ. ਐਚ. ਓ. ਮੋਹਨ ਲਾਲ ਨੇ ਦੱਸਿਆ ਕਿ ਦੋ ਪਟਾਕਾ ਵਿਕਰੇਤਾ 'ਤੇ ਛਾਪੇਮਾਰੀ ਕਰ ਪਟਾਕੇ ਜ਼ਬਤ ਕੀਤੇ ਗਏ ਹਨ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।

Deepak Kumar

This news is Content Editor Deepak Kumar