ਦੀਵਾਲੀ ਨੂੰ ਲੈ ਕੇ ਘੁਮਿਆਰਾਂ ਨੇ ਦੀਵੇ ਬਣਾਉਣੇ ਕੀਤੇ ਸ਼ੁਰੂ

10/12/2019 11:34:50 AM

ਪਟਿਆਲਾ (ਬਖਸ਼ੀ)—ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਇਸ ਦੀਵਾਲੀ ਨੂੰ ਜਗਮਗ ਕਰਨ ਦੇ ਲਈ ਦੀਵਿਆਂ ਦਾ ਇਕ ਅਹਿਮ ਰੋਲ ਹੁੰਦਾ ਹੈ ਜਿਸ ਨੂੰ ਲੈ ਕੇ ਹੁਣ ਤੋਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰ ਹੁਣ ਤੋਂ ਹੀ ਦੀਵੇ ਬਣਾ ਰਹੇ ਹਨ, ਜਿਸ ਨਾਲ ਉਹ ਦੀਵਾਲੀ ਦੇ ਤਿਉਹਾਰ ਤੇ ਇਨ੍ਹਾਂ ਨੂੰ ਵੇਚ ਕੇ ਆਪਣਾ ਘਰ ਦਾ ਖਰਚਾ  ਚਲਾਉਣਗੇ। 

PunjabKesari

ਤੁਹਾਨੂੰ ਦੱਸ ਦਈਏ ਕਿ ਦੁਸਹਿਰੇ ਤੋਂ ਬਾਅਦ ਤਿਉਹਾਰ ਸ਼ੁਰੂ ਹੋ ਗਏ ਹਨ, ਜਿਸ ਨੂੰ ਲੈ ਕੇ ਹੁਣ ਘੁਮਿਆਰ ਵੀ ਮਿੱਟੀ ਤੋਂ ਬਣਨ ਵਾਲੇ ਸਾਜ਼ੋ-ਸਾਮਾਨ ਅਤੇ ਦੀਵੇ ਆਦਿ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਦੀਵਾਲੀ ਉਨ੍ਹਾਂ ਲਈ ਵਧੀਆ ਸਾਬਤ ਹੋਵੇਗੀ। ਦੀਵਾਲੀ ਤੋਂ ਕੁੱਝ ਸਮਾਂ ਪਹਿਲਾਂ ਹੀ ਉਹ ਮਿੱਟੀ ਤੋਂ ਤਿਆਰ ਦੀਵੇ ਗੜਬੜੇ ਆਦਿ ਬਣਾਉਣਾ ਸ਼ੁਰੂ ਕਰ ਦਿੰਦੇ। ਘੁਮਿਆਰਾਂ ਦੀ ਮੰਨੀਏ ਤਾਂ ਪਹਿਲਾਂ ਇਨ੍ਹਾਂ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਸੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਦਾਲ -ਫੁਲਕਾ ਇਸ ਕੰਮ ਨਾਲ ਚੱਲ ਜਾਂਦਾ। ਉਨ੍ਹਾਂ ਮੁਤਾਬਕ ਭਾਵੇਂ ਕਿ ਉਹ ਆਪਣੀਆਂ ਪੀੜ੍ਹੀਆਂ ਤੋਂ ਚੱਲਿਆ ਕੰਮ ਕਰ ਰਹੇ ਹਨ, ਪਰ ਨਵੀਂ ਪੀੜ੍ਹੀ ਇਸ ਕੰਮ ਦੇ 'ਚ ਨਹੀਂ ਪੈਣਾ ਚਾਹੁੰਦੀ।


Shyna

Content Editor

Related News