ਜ਼ਿਲਾ ਰੈੱਡ ਕਰਾਸ ਸੋਸਾਇਟੀ ਲੋਡ਼ਵੰਦ ਲੋਕਾਂ ਦੀ ਭਲਾਈ ਲਈ ਹਮੇਸ਼ਾ ਤੱਤਪਰ : ਡੀ. ਸੀ.

05/10/2020 2:15:39 AM

ਫਾਜ਼ਿਲਕਾ, (ਲੀਲਾਧਰ)– ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ’ਤੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈੱਡ ਕਰਾਸ ਸੋਸਾਇਟੀ ਫਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਰੈੱਡ ਕਰਾਸ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜਰ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਵਿਸ਼ੇਸ਼ ਸਮਾਗਮ ਵਜੋਂ ਆਯੋਜਿਤ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਜ਼ਿਲਾ ਰੈੱਡ ਕਰਾਸ ਸੋਸਾਇਟੀ ਲੋਡ਼ਵੰਦ ਲੋਕਾਂ ਦੀ ਭਲਾਈ ਲਈ ਹਮੇਸ਼ਾ ਤੱਤਪਰ ਹੈ। ਜ਼ਿਲਾ ਰੈਡ ਕਰਾਸ ਸੋਸਾਇਟੀ ਫਾਜ਼ਿਲਕਾ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਸਕੰਟ ਦੀ ਘਡ਼ੀ ਵਿੱਚ ਗਰੀਬ ਪਰਿਵਾਰਾਂ ਨੂੰ 8000 ਪੈਕੇਟ ਰੋਜ਼ਾਨਾ ਖਾਣੇ ਦੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲਾ ਰੈੱਡ ਕਰਾਸ ਵੱਲੋਂ 500 ਕੱਪਡ਼ੇ ਦੇ ਮਾਸਕ, 100 ਰਾਸ਼ਨ ਦੀਆਂ ਕਿੱਟਾਂ ਅਤੇ 4800 ਸੈਨੇਟਾਈਜਰ ਦੀਆਂ ਬੋਤਲਾਂ ਵੀ ਵੰਡੀਆਂ ਜਾ ਚੁੱਕੀਆਂ ਹਨ। ਇਸ ਮੌਕੇ ਸਕੱਤਰ ਜ਼ਿਲਾ ਰੈੱਡ ਕਰਾਸ ਸੋਸਾਇਟੀ ਸੁਭਾਸ਼ ਅਰੋਡ਼ਾ ਨੇ ਦਸਿਆ ਕਿ ਜ਼ਿਲੇ੍ਹ ਦੀਆਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਵੱਲੋਂ ਫਾਜ਼ਿਲਕਾ ਰੈੱਡ ਕਰਾਸ ਸੋਸਾਇਟੀ ਨੂੰ ਹਰੇਕ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਮਨੀਸ਼ ਕਟਾਰੀਆ, ਸੁਭਾਸ਼ ਕਟਾਰੀਆ ਵਾਈਸ ਪ੍ਰਧਾਨ ਸੋਸ਼ਲ ਵੈਲਫੇਅਰ ਸੋਸਾਇਟੀ ਅਤੇ ਸ੍ਰੀ ਸਸ਼ੀਕਾਂਤ ਪ੍ਰਧਾਨ ਸੋਸਲ ਵੈਲਫੇਅਰ ਸੋਸਾਇਟੀ, ਸ੍ਰੀ ਵਿਸ਼ਾਲ ਕਾਮਰਾ ਅਤੇ ਸਮੂਹ ਮੈਂਬਰ ਸ਼ਿਵ ਸੈਨਾ ਫਾਜ਼ਿਲਕਾ, ਰਾਧਾ ਸੁਆਮੀ ਸਤਸੰਗ ਡੇਰਾ ਬਿਆਸ ਫਾਜ਼ਿਲਕਾ, ਸੁਰਿੰਦਰ ਠਕਰਾਲ ਪ੍ਰਧਾਨ ਅਤੇ ਰਾਜਿੰਦਰ ਪਾਲ ਚੂਚਰਾ ਸਕੱਤਰ ਆਦਿ ਹੋਰ ਸੰਸਥਾਵਾਂ ਵੱਲੋਂ ਗਰੀਬ ਪਰਿਵਾਰਾਂ ਨੂੰ ਲੰਗਰ ਅਤੇ ਸੁੱਕਾ ਰਾਸ਼ਨ ਦੇਣ ’ਚ ਵਢਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।


Bharat Thapa

Content Editor

Related News