ਲੁਧਿਆਣਾ ’ਚ ਵਕੀਲ ਦੀ ਕੁੱਟਮਾਰ ਕਰਨ ''ਤੇ ਜ਼ਿਲਾ ਬਾਰ ਐਸੋਸੀਏਸ਼ਨ ਨੇ ਕੀਤੀ ਹੜਤਾਲ

02/28/2020 4:56:27 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਲੁਧਿਆਣਾ ਵਿਖੇ ਇਕ ਪੁਲਸ ਇੰਸਪੈਕਟਰ ਵਲੋਂ ਵਕੀਲ ਦੀ ਕੁੱਟਮਾਰ ਕਰਨ ਦੇ ਰੋਸ ’ਚ ਜ਼ਿਲਾ ਬਾਰ ਐਸੋਸੀਏਸ਼ਨ ਬਰਨਾਲਾ ਨੇ ਅੱਜ ਅਦਾਲਤ ’ਚ ਆਪਣਾ ਕੰਮ-ਕਾਜ ਠੱਪ ਰੱਖਿਆ। ਇੰਸਪੈਕਟਰ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਐਸੋਸੀਏਸ਼ਨ ਵਲੋਂ ਹੜਤਾਲ ਕੀਤੀ ਗਈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਗਿੰਦੀ ਨੇ ਕਿਹਾ ਕਿ ਲੁਧਿਆਣਾ ਦੇ ਵਕੀਲ ਵਰੁਣ ਗੁਪਤਾ ਨਾਲ ਲੁਧਿਆਣਾ ਦੇ ਪੁਲਸ ਇੰਸਪੈਕਟਰ ਹਰਬੰਸ ਸਿੰਘ ਨੇ ਕੁੱਟਮਾਰ ਕੀਤੀ, ਜਿਸ ਕਾਰਨ ਪੰਜਾਬ ਭਰ ਦੇ ਵਕੀਲਾਂ ’ਚ ਰੋਸ ਹੈ। ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸੱਦੇ 'ਤੇ ਬਰਨਾਲਾ ’ਚ ਹੜਤਾਲ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਅਧਿਕਾਰੀ ਵਿਰੁੱਧ ਕੋਈ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਸਮੁੱਚੇ ਪੰਜਾਬ ਦੇ ਵਕੀਲ ਤਿੱਖਾ ਸੰਘਰਸ਼ ਵਿੱਢਣਗੇ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਐਡਵੋਕੇਟ ਬਲਜੀਤ ਸਿੰਘ, ਸੋਮ ਨਾਥ ਗਰਗ, ਹਰਸ਼ਦੀਪ ਸਿੰਘ, ਨਵੀਨ ਕੁਮਾਰ, ਅਮਰਿੰਦਰ ਸਿੰਘ ਚਹਿਲ ਆਦਿ ਹਾਜ਼ਰ ਸਨ।


rajwinder kaur

Content Editor

Related News