ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਮੁਫਤ ਅਨਾਜ ਵੰਡਣ ਦੀ ਕੀਤੀ ਸ਼ੁਰੂਆਤ

05/10/2020 4:29:44 PM

ਤਪਾ ਮੰਡੀ(ਸ਼ਾਮ,ਗਰਗ) - ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਆਟਾ-ਦਾਲ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਨੂੰ 15 ਕਿਲੋ ਕਣਕ ਅਤੇ 3 ਕਿਲੋ ਦਾਲ ਦੇ ਹਿਸਾਬ ਨਾਲ ਮੁਫਤ ਰਾਸ਼ਨ ਵੰਡਿਆ ਗਿਆ। ਡੀਪੂ ਹੋਲਡਰਾਂ ਨੇ ਕਰਫਿਊ ਦੇ ਚੱਲਦਿਆਂ ਲਾਭਪਾਤਰੀਆਂ ਦੇ ਘਰ-ਘਰ ਜਾ ਕੇ ਕਣਕ ਅਤੇ ਦਾਲ ਦੀਆਂ ਪਰਚੀਆਂ ਕੱਟੀਆਂ ਅਤੇ ਬਾਅਦ 'ਚ ਬਾਬਾ ਸੁਖਾਨੰਦ ਮੱਠ ਅਤੇ ਗੂਗਾ ਮਾੜੀ ਮੰਦਿਰ ਆਦਿ ਧਾਰਮਿਕ ਥਾਵਾਂ 'ਤੇ ਜਾ ਕੇ ਵੀ ਰਾਸ਼ਨ ਦੀਆਂ ਪਰਚੀਆਂ ਕੱਟੀਆਂ ਅਤੇ ਨਾਲ ਦੀ ਨਾਲ ਡੀਪੂ ਤੋਂ ਰਾਸ਼ਨ ਦੀ ਸਪਲਾਈ ਕੀਤੀ ਗਈ। ਇਸ ਸਮੇਂ ਲਾਭਪਾਤਰੀਆਂ ਨੂੰ ਸੋਸ਼ਲ ਡਿਸਟੈਂਸ ਬਣਾ ਕੇ ਬਿਠਾਇਆ ਗਿਆ ਅਤੇ ਲਾਭਪਾਤਰੀਆਂ ਨੇ ਮਾਸਕ ਪਾ ਕੇ ਅਤੇ ਸੈਨੀਟਾਈਜਰ ਨਾਲ ਸਫਾਈ ਕਰਕੇ ਰਾਸ਼ਨ ਲਿਆ।

ਇਸ ਮੌਕੇ ਜਿਨ੍ਹਾਂ ਲਾਭਪਾਤਰੀਆਂ ਨੂੰ ਰਾਸ਼ਨ ਮਿਲਿਆਂ ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਅਤੇ ਕੁਝ ਲਾਭਪਾਤਰੀਆਂ ਦੇ ਕਾਰਡ ਕੱਟੇ ਜਾਣ ਅਤੇ ਮੈਂਬਰ ਘੱਟ ਕੀਤੇ ਜਾਣ 'ਤੇ ਵੀ ਰੋਸ ਜ਼ਾਹਰ ਕੀਤਾ ਗਿਆ। ਇਹ ਰਾਸ਼ਨ ਜਿਥੇ ਲਾਭਪਾਤਰੀਆਂ ਨੂੰ ਮੁਫਤ ਵੰਡਿਆਂ ਗਿਆ ਉਥੇ ਡੀਪੂ ਹੋਲਡਰਾਂ ਨੂੰ ਕੋਈ ਮਿਹਨਤਾਨਾ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਕਰੋਨਾ ਵਾਇਰਸ਼ ਦੇ ਕਹਿਰ 'ਚ ਉਨ੍ਹਾਂ ਲਾਭਪਾਤਰੀਆਂ ਤੱਕ ਰਾਸ਼ਨ ਪਹੁੰਚਦਾ ਕੀਤਾ ਹੈ। ਉਨ੍ਹਾਂ ਮਿਹਨਤਾਨਾ ਦੀ ਮੰਗ ਦੇ ਨਾਲ-ਨਾਲ 50 ਲੱਖ ਰੁਪਏ ਦਾ ਡਿਪੂ ਹੋਲਡਰ ਦੇ ਬੀਮੇ ਦੀ ਮੰਗ ਕੀਤੀ ਹੈ ਅਤੇ ਉਹ ਸਾਰੀਆਂ ਸਹੂਲਤਾਂ ਦੀ ਵੀ ਮੰਗ ਕੀਤੀ ਹੈ ਜਿਹੜੀਆਂ ਕਰੋਨਾਵਾਇਰਸ ਦੇ ਪ੍ਰਕੋਪ ਸਮੇਂ ਸਿਹਤ ਵਿਭਾਗ,ਪੁਲਸ ਵਿਭਾਗ ਦੇ ਕਰਮਚਾਰੀਆਂ ਨੂੰ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਕਿਉਂਕਿ ਡੀਪੂ ਹੋਲਡਰਾਂ ਨੇ ਕਰੋਨਾਵਾਇਰਸ਼ ਦੇ ਪ੍ਰਕੋਪ ਸਮੇਂ ਲੋੜਵੰਦਾਂ ਨੂੰ ਘਰ-ਘਰ ਰਾਸ਼ਨ ਪਹੰਚਾਉਣ ਦਾ ਜੌਖਮ ਉਠਾਇਆ ਹੈ। ਰਾਸ਼ਨ ਦੀ ਵੰਡ ਸਮੇਂ ਸੰਤ ਰਾਜਗਿਰ ਜੀ ਮਹਾਰਾਜ ਬਾਬਾ ਮੱਠ 'ਚ ਪਹੁੰਚ ਕੇ ਲੋੜਵੰਦਾਂ ਦੇ ਸਿਹਤ ਦੀ ਚੰਗੀ ਕਾਮਨਾ ਕੀਤੀ ਅਤੇ ਉਨ੍ਹਾਂ  ਕਰੋਨਾਵਾਇ੍ਰਸ ਦੇ ਬਚਾਅ ਤੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਗੱਲਬਾਤ ਕਰਨ 'ਤੇ ਖੁਰਾਕ ਸਪਲਾਈ ਵਿਭਾਗ ਦੇ ਇੰਚਾਰਜ ਮੋਹਿਤ ਗੋਇਲ ਦਾ ਕਹਿਣਾ ਹੈ ਕਿ ਡੀਪੂ ਹੋਲਡਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਤਿੰਨ ਮਹੀਨਿਆਂ ਦੇ ਰਾਸ਼ਨ 'ਚ 15 ਕਿਲੋ ਕਣਕ ਪ੍ਰਤੀ ਜੀਅ ਅਤੇ 1 ਕਿਲੋ ਦਾਲ ਪ੍ਰਤੀ ਕਾਰਡ ਦੇ ਹਿਸਾਬ ਨਾਲ ਮੁਹੱਈਆਂ ਕਰਵਾਈ ਗਈ ਹੈ। ਰਾਸ਼ਨ ਕਾਰਡ ਕੱਟਣ ਸੰਬੰਧੀ ਉਨ੍ਹਾਂ ਕਿਹਾ ਨਗਰ ਕੌਸ਼ਲ ਤਪਾ ਵੱਲੋਂ ਜੋ ਜਾਂਚ ਕਰਕੇ ਭੇਜੀ ਗਈ ਹੈ ਉਸ ਦੀ ਇੰਨ ਵਿੰਨ ਪਾਲਣਾ ਕਰਕੇ ਕਾਰਡਾਂ ਨੂੰ ਆਨ ਲਾਈਨ ਕਰ ਦਿੱਤਾ ਗਿਆ ਹੈ।


Harinder Kaur

Content Editor

Related News