ਸੰਜੇ ਗਾਬਾ ਦੀ ਯਾਦ ਨੂੰ ਸਮਰਪਿਤ ਵੰਡੇ ਗਏ ਟਰਾਈ ਸਾਇਕਲ

05/24/2020 11:23:00 PM

ਸੰਗਰੂਰ, (ਸਿੰਗਲਾ,ਬੇਦੀ )- ਅੱਜ ਸਵ. ਸੰਜੇ ਗਾਬਾ ਦੀ 5ਵੀਂ ਬਰਸੀ ਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਸਵੇਰ ਸਮੇਂ ਸਥਾਨਕ ਗੁਰਦੁਆਰਾ ਸ਼੍ਰੀ ਹਰਗੋਬਿੰਦਪੁਰਾ ਵਿਖੇ ਜਪੁਜੀ ਸਾਹਿਬ ਦੇ ਪਾਠ ਕਰਵਾ ਕੇ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਂਟ ਕਰਦਿਆਂ ਉਨ੍ਹਾਂ ਦੀ ਮਿੱਠੀ ਯਾਦ ਨੂੰ ਤਾਜਾ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਇਸਦੇ ਨਾਲ ਹੀ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ ਚੇਅਰਮੈਨ ਸੀਮਾ ਗਾਬਾ ਸਾਬਕਾ ਕੌਂਸਲਰ ਦੀ ਅਗਵਾਈ ਹੇਠ ਰੈਡ ਕਰਾਸ ਭਵਨ ਵਿਖੇ ਰੈਡ ਕਰਾਸ ਦੀ ਮਦਦ ਨਾਲ ਜਰੂਰਤਮੰਦ ਅੰਗਹੀਣਾਂ ਨੂੰ ਟਰਾਈ ਸਾਈਕਲ ਵੰਡੇ ਗਏ।ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗਾਬਾ ਨੇ ਕਿਹਾ ਕਿ ਜਿੱਥੇ ਉਨ੍ਹਾਂ ਆਪਣੇ ਭਰਾ ਦੀ ਮਿੱਠੀ ਯਾਦ ਵਿਚ ਸਮੇਂ-ਸਮੇਂ ਤੇ ਉਨ੍ਹਾਂ ਵੱਲੋਂ ਮੈਡੀਕਲ ਕੈਂਪ, ਪੌਦੇ ਲਾਉਣ ਦੀ ਗੱਲ ਹੋਵੇ, ਉੱਥੇ ਹੀ ਹਰ ਸਾਲ ਸਮਾਜ ਸੇਵਾ ਦੇ ਕੰਮ ਕਰਦੇ ਹਨ। ਅੱਜ ਰੈਡ ਕਰਾਸ ਦੀ ਸਹਾਇਤਾ ਨਾਲ ਅੰਗਹੀਣਾਂ ਨੂੰ ਟਰਾਈ ਸਾਈਕਲ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਜਿਹੜੇ ਵੀ ਲੋੜਵੰਦ ਅੰਗਹੀਣ ਲੋਕ ਚਾਹੇ ਉਹ ਟਰਾਈ ਸਾਈਕਲ ਦੀ ਗੱਲ ਹੋਵੇ, ਕੰਨਾਂ ਵਾਲੀ ਮਸ਼ੀਨ, ਜਾਂ ਕਿਸੇ ਦਾ ਕੋਈ ਨਵਾਂ ਅੰਗ ਲੱਗਣਾ ਹੋਵੇ, ਜਿੱਥੇ ਸਾਡਾ ਸੰਗਰੂਰ ਪ੍ਰਸ਼ਾਸਨ ਰੈਡ ਕਰਾਸ ਦੇ ਜਰੀਏ ਜਰੂਰਤਮੰਦਾਂ ਦੀ ਸਹਾਇਤਾ ਕਰ ਰਿਹਾ ਹੈ, ਉਸ ਵਿਚ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ ਸਮੇਂ-ਸਮੇਂ ਤੇ ਦੱਸੇ ਅਨੁਸਾਰ ਆਪਣਾ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਿਸੇ ਚੰਗੇ ਇਨਸਾਨ ਦੀ ਯਾਦ ਨੂੰ ਜਿੰਦਾ ਰੱਖਣਾ ਹੈ ਤਾਂ ਉਸਦੀ ਸੋਚ ਮੁਤਾਬਿਕ ਚੰਗੇ ਕੰਮ ਕਰਨੇ ਚਾਹੀਦੇ ਹਨ, ਜਿਸ ਤਰਾਂ ਦੇ ਕੰਮ ਉਹ ਕਰਦੇ ਰਹਿੰਦੇ ਸਨ। ਇਸ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਫੋਨ ਰਾਹੀਂ ਪਰਿਵਾਰ ਨਾਲ ਗੱਲਬਾਤ ਕਰਦਿਆਂ ਸੰਜੇ ਗਾਬਾ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉਥੇ ਹੀ ਲਾਕਡਾਊਨ ਦੇ ਚਲਦਿਆਂ ਇਕੱਠ ਨਾ ਕਰਕੇ ਸਾਡੇ ਸਤਿਕਾਰਯੋਗ ਸੰਜੇ ਗਾਬਾ ਨਾਲ ਜੁੜੇ ਲੋਕਾਂ ਨੇ ਆਪਣੇ ਘਰਾਂ ਵਿਚ ਬੈਠਕੇ ਸੋਸ਼ਲ ਮੀਡੀਆ ਰਾਹੀਂ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸੰਜੇ ਗਾਬਾ ਬਹੁਤ ਹੀ ਨੇਕ ਅਤੇ ਉੱਚੀ ਸੋਚ ਦੇ ਮਾਲਕ ਸਨ। ਪਰਮਾਤਮਾ ਨੇ ਸਾਡੇ ਤੋਂ ਉਨ੍ਹਾਂ ਦਾ ਜਲਦੀ ਵਿਛੋੜਾ ਪਾ ਦਿੱਤਾ, ਪ੍ਰੰਤੂ ਅਸੀਂ ਉਨ੍ਹਾਂ ਦੀ ਸੋਚ ਤੇ ਪਹਿਰਾ ਦਿੰਦਿਆਂ ਸੰਜੇ ਗਾਬਾ ਮੈਮੋਰੀਅਲ ਟਰੱਸਟ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਮਾਜ ਸੇਵਾ ਕਰਦੇ ਰਹਾਂਗੇ।ਇਸ ਮੌਕੇ ਮੋਨਿਕਾ ਗਾਬਾ, ਤਨਿਸ਼ ਗਾਬਾ, ਕੰਚਨ ਹੰਸ, ਨੱਥੂ ਲਾਲ ਢੀਂਗਰਾ, ਰਜਿੰਦਰ ਮਨਚੰਦਾ, ਜਸਪਾਲ ਵਲੇਚਾ, ਰਜੀਵ ਜਿੰਦਲ, ਨਵੀਨ ਬੱਗਾ, ਮਾਸਟਰ ਵਰਿੰਦਰ ਸਿੰਘ, ਅਸ਼ੋਕ ਬੈਨੀਪਾਲ, ਚਰਨਪ੍ਰੀਤ ਸੋਢੀ, ਇਸ਼ੂ ਹੰਸ, ਰਜਿੰਦਰ ਹੰਸ, ਮਿੰਟੂ ਮੌਜੂਦ ਸਨ।


Bharat Thapa

Content Editor

Related News