ਸੀ. ਐੱਮ. ਮਾਨ ਦੇ ਫੈਸਲੇ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਤੇਜ਼ ਹੋਈ ਚਰਚਾ

02/06/2023 5:35:01 PM

ਲੁਧਿਆਣਾ (ਹਿਤੇਸ਼) : ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਾਫੀ ਘੱਟ ਸਮੇਂ ’ਚ ਚੇਅਰਮੈਨ ਲਗਾਉਣ ਦਾ ਰਿਕਾਰਡ ਕਾਇਮ ਕੀਤਾ ਜਾ ਰਿਹਾ ਹੈ, ਜਿਸ ਦੇ ਅਧੀਨ ਬੋਰਡ, ਕਾਰਪੋਰੇਸ਼ਨ ਤੋਂ ਇਲਾਵਾ ਸ਼ਨੀਵਾਰ ਨੂੰ 8 ਜਗ੍ਹਾ ਮਾਰਕੀਟ ਕਮੇਟੀ ਦੇ ਚੇਅਰਮੈਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਤੋਂ ਲੁਧਿਆਣਾ ਮਾਰਕੀਟ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਵੀ ਚਰਚਾ ਤੇਜ਼ ਹੋ ਗਈ ਹੈ। ਇਹ ਕੁਰਸੀ ਦਰਸ਼ਨ ਲਾਲ ਲੱਡੂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਖਾਲੀ ਪਈ ਹੈ ਅਤੇ ਐੱਸ. ਡੀ. ਐੱਮ. ਨੂੰ ਪ੍ਰਸ਼ਾਸਕ ਦੇ ਰੂਪ ’ਚ ਚਾਰਜ ਦਿੱਤਾ ਗਿਆ ਹੈ। ਜਿੱਥੋਂ ਤੱਕ ਨਵੇਂ ਸਿਰੇ ਤੋਂ ਚੇਅਰਮੈਨ ਲਗਾਉਣ ਦਾ ਸਵਾਲ ਹੈ, ਉਸ ਦੇ ਲਈ ਹੁਣ ਤੱਕ ਆਮ ਆਦਮੀ ਪਾਰਟੀ ਦੇ ਪੁਰਾਣੇ ਕੇਡਰ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਦਾ ਸਬੂਤ ਇੰਪਰੂਵਮੈਂਟ ਟਰੱਸਟ ਅਤੇ ਪਲਾਨਿੰਗ ਬੋਰਡ ਤੋਂ ਇਲਾਵਾ ਲੁਧਿਆਣਾ ਨਾਲ ਸਬੰਧਤ ਨੇਤਾਵਾਂ ਦੀ ਚੇਅਰਮੈਨ ਦੇ ਰੂਪ ’ਚ ਨਿਯੁਕਤੀ ਦੇ ਸਮੇਂ ਦੇਖਣ ਨੂੰ ਮਿਲ ਚੁੱਕਾ ਹੈ। ਹੁਣ ਦੇਖਣਾ ਇਹ ਹੋਵੇਗਾ ਲੁਧਿਆਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਰੂਪ ’ਚ ਕਿਸ ਪੁਰਾਣੇ ਨੇਤਾ ਨੂੰ ਮੌਕਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਜੇਲ ਪ੍ਰਸ਼ਾਸਨ ਨੂੰ ਵੱਡੀ ਰਾਹਤ, ‘ਗਿਟੋਰੀਅਸ ਮੋਬਾਇਲ ਬਲਾਕੇਜ਼’ ਤਕਨੀਕ ਕਾਰਨ ਜੇਲ੍ਹ ’ਚ ਚੱਲ ਰਹੇ ਮੋਬਾਇਲ ਹੋਏ ਜਾਮ

ਵਿਧਾਇਕਾਂ ਦੀ ਵੀ ਲਈ ਜਾਵੇਗੀ ਸਲਾਹ
ਭਾਵੇਂ ਲੁਧਿਆਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਸਬੰਧੀ ਫੈਸਲਾ ਲੈਣ ਤੋਂ ਪਹਿਲਾਂ ਹਾਈਕਮਾਨ ਵਲੋਂ ਵਿਧਾਇਕਾਂ ਦੀ ਸਲਾਹ ਵੀ ਲਈ ਜਾਵੇਗੀ ਕਿਉਂਕਿ ਜਲੰਧਰ ਬਾਈਪਾਸ ਨੇੜੇ ਸਥਿਤ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਹਲਕਾ ਉੱਤਰੀ, ਪੂਰਬੀ ’ਚ ਸਥਿਤ ਹੈ, ਜਦੋਂਕਿ ਪਹਿਲੇ ਚੇਅਰਮੈਨ ਦੀ ਨਿਯੁਕਤੀ ਲਈ ਹਲਕਾ ਗਿੱਲ ਦੇ ਵਿਧਾਇਕ ਵਲੋਂ ਸਿਫਾਰਿਸ਼ ਕਰਨ ਦੀ ਗੱਲ ਕਹੀ ਗਈ ਸੀ। ਹੁਣ ਸਾਹਨੇਵਾਲ ਅਤੇ ਆਤਮ ਨਗਰ ਵਿਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਉਨ੍ਹਾਂ ਸਾਰਿਆਂ ਦੀ ਸਿਫਾਰਿਸ਼ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੜਕ ਪਾਰ ਕਰ ਰਹੇ ਪਿਓ-ਪੁੱਤ ਨੂੰ ਤੇਜ਼ ਰਫ਼ਤਾਰ ਹਾਂਡਾ ਸਿਟੀ ਨੇ ਮਾਰੀ ਟੱਕਰ, ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Anuradha

This news is Content Editor Anuradha