ਗੰਧਲਾ ਪਾਣੀ ਸਪਲਾਈ ਹੋਣ ਕਾਰਨ ਵਾਰਡ ਦੇ ਭੜਕੇ ਲੋਕ, ਕਰਫਿਊ ਦੌਰਾਨ ਕੀਤੀ ਨਾਅਰੇਬਾਜ਼ੀ

04/26/2020 4:17:59 PM

ਬੁਢਲਾਡਾ(ਬਾਂਸਲ, ਮਿੱਤਲ): ਕੋਰੋਨਾ ਮਹਾਮਾਰੀ ਦੇ ਖਿਲਾਫ ਇਤਿਆਤ ਵਜੋਂ ਲਗਾਏ ਕਰਫਿਊ 'ਚ ਬੰਦ ਲੋਕ ਜਿਥੇ ਇਸ ਮਹਾਮਾਰੀ ਦੇ ਖਿਲਾਫ ਲੜਾਈ ਲੜ ਰਹੇ ਹਨ, ਉੱਥੇ ਪੀਣ ਵਾਲੇ ਪਾਣੀ ਨੂੰ ਤਰਸੇ ਸਥਾਨਕ ਸ਼ਹਿਰ ਦੇ ਵਾਰਡ ਨੰਬਰ 1 ਦੇ ਵਾਸੀਆਂ ਨੇ ਅੱਜ ਕਰਫਿਊ ਦੀ ਪਰਵਾਹ ਨਾ ਕਰਦਿਆਂ ਹੋਇਆ ਮੁਹੱਲੇ ਵਿੱਚ ਡਿਸਟੈਂਸ ਦੀ ਪਾਲਣਾ ਕਰਦਿਆਂ ਇਕੱਠੇ ਹੋ ਕੇ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਵਾਰਡ ਦੇ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ 2 ਮਹੀਨਿਆਂ ਤੋਂ ਸੀਵਰੇਜ ਮਿਕਸ ਗੰਧਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਜੋ ਪੀਣ ਯੋਗ ਨਹੀਂ ਹੈ। ਇਸ ਸਬੰਧੀ ਵਾਰ-ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਦਾ ਗਿਆ ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਮਜਬੂਰਨ ਪਾਣੀ ਨੂੰ ਤਰਸਦੇ ਲੋਕ ਸੜਕਾ 'ਤੇ ਉਤਰੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਲੋਕ ਕੋਰੋਨਾ ਵਾਇਰਸ ਮਹਾਮਾਰੀ ਦੇ ਖਿਲਾਫ ਲੜਾਈ ਲੜ ਰਹੇ ਹਾਂ ਪਰ ਇਸ ਤੋਂ ਭਿਆਨਕ ਲੜਾਈ ਵਾਰਡ ਦੇ ਲੋਕਾਂ ਲਈ ਗੰਧਲੇ ਪਾਣੀ ਦੀ ਸਪਲਾਈ ਕਰਕੇ ਉਨ੍ਹਾਂ ਨੂੰ ਅਸਿੱਧੇ ਤੌਰ 'ਤੇ ਮਾਰਨ ਦੀ ਨੀਤੀ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਡ 'ਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਾਰਨ ਵਾਰਡ ਦੇ ਲੋਕ ਵਾਟਰ ਵਰਕਸ ਸਪਲਾਈ ਤੇ ਹੀ ਨਿਰਭਰ ਕਰਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਵੱਲ ਫੋਰੀ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


Shyna

Content Editor

Related News