ਧੂਰੀ ਪੁਲਸ ਨੇ ਗੁੰਮ ਹੋਇਆ ਬੱਚਾ ਮਾਪਿਆਂ ਨਾਲ ਮਿਲਾਇਆ

11/08/2019 12:28:07 PM

ਧੂਰੀ (ਦਵਿੰਦਰ ਖਿੱਪਲ) : ਧੂਰੀ ਪੁਲਸ ਵੱਲੋਂ 13 ਸਾਲ ਦੇ ਗੁੰਮ ਹੋਏ ਬੱਚੇ ਕ੍ਰਿਸ਼ਨ ਕੁਮਾਰ ਨੂੰ 24 ਘੰਟਿਆਂ ਵਿਚ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ।

ਥਾਣਾ ਸਿਟੀ ਦੇ ਐੱਸ. ਐੱਚ. ਓ. ਦਰਸ਼ਨ ਸਿੰਘ ਵੱਲੋਂ ਨੇ ਦੱਸਿਆ ਕਿ ਉਨ੍ਹਾਂ ਕੋਲ ਬੱਚਾ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈਕ ਕਰਦੇ ਹੋਏ ਬੱਚੇ ਨੂੰ ਖਾਨਪੁਰ (ਦਿੜ੍ਹਬਾ) ਤੋਂ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਆਪਣੇ ਕਿਸੇ ਦੌਸਤ ਨਾਲ ਸਾਇਕਲ 'ਤੇ ਦਿੜ੍ਹਬਾ ਦੇ ਪਿੰਡ ਖਾਨਪੁਰ ਚਲਾ ਗਿਆ ਸੀ, ਜਿਸ ਨੂੰ 24 ਘੰਟਿਆਂ ਵਿਚ ਲੱਭ ਕੇ ਮਾਪਿਆਂ ਨਾਲ ਮਿਲਾ ਦਿੱਤਾ ਗਿਆ ਹੈ। ਉਥੇ ਹੀ ਬੱਚੇ ਦੀ ਮਾਤਾ ਰਾਣੀ ਕੌਰ ਨੇ ਪੁਲਸ ਦਾ ਧੰਨਵਾਦ ਕੀਤਾ ਹੈ।

cherry

This news is Content Editor cherry