ਕੇਂਦਰੀ ਬਜਟ ਨੂੰ ਕਿਸਾਨ ਵਿਰੋਧੀ ਦੱਸਦਿਆਂ ਬਜਟ ਦੀਆਂ ਕਾਪੀਆਂ ਸਾੜੀਆਂ

02/13/2020 3:03:06 PM

ਧੂਰੀ/ਬਰਨਾਲਾ/ਭਵਾਨੀਗੜ੍ਹ (ਸੰਜੀਵ ਜੈਨ,ਦਵਿੰਦਰ ਖਿੱਪਲ,ਪੁਨੀਤ ਮਾਨ,ਵਿਕਾਸ): ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਸਥਾਨਕ ਕੱਕੜਵਾਲ ਚੌਂਕ ਵਿਖੇ ਬਜਟ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਕੌਲਸੇੜੀ ਭਵਨ ਵਿਖੇ ਇੱਕਤਰ ਹੋਏ ਅਤੇ ਰੋਸ ਮਾਰਚ ਕਰਦੇ ਹੋਏ ਉਨ੍ਹਾਂ ਕੱਕੜਵਾਲ ਚੌਂਕ ਵਿਖੇ ਟਰੈਫਿਕ ਜਾਮ ਕਰ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਪ੍ਰਦਰਸ਼ਨਕਾਰੀਆਂ 'ਚ ਸ਼ਾਮਲ ਕਿਸਾਨ ਆਗੂ ਮੇਜਰ ਸਿੰਘ ਪੁੰਨਾਂਵਾਲ, ਹਰਦੇਵ ਸਿੰਘ ਘਨੌਰੀ ਕਲਾਂ, ਜਗਤਾਰ ਸਿੰਘ ਸਮਰਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀਆਂ ਗੱਲਾਂ ਕਰਦੀ ਹੈ, ਪਰ ਬਜਟ ਅੰਦਰ ਕਿਸਾਨੀ ਕਰਜ਼ੇ ਮੁਆਫ ਕਰਨ ਦੇ ਮਸਲੇ ਅਤੇ ਡਾ. ਸੁਆਮੀਨਾਥਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣ ਦੀ ਕੋਈ ਗੱਲ ਨਹੀ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਹਾਲਤ ਸੁਧਾਰਨ ਦੀ ਬਜਾਏ ਰਸਾਇਣਾਂ ਖਾਦਾਂ ਅਤੇ ਫੂਡ ਸਿਕਿਊਰਿਟੀ ਤਹਿਤ 68 ਹਜ਼ਾਰ ਕਰੋੜ ਰੂਪਏ ਦੀ ਕਟੌਤੀ ਕਰਕੇ ਕਿਸਾਨੀ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਕਾਂਝਲਾ, ਦਰਬਾਰਾ ਸਿੰਘ ਬੇਨੜਾ, ਮੁਕੰਦ ਸਿੰਘ ਮੀਮਸਾ, ਤੇਜਾ ਸਿੰਘ, ਕਰਨੈਲ ਸਿੰਘ, ਨਾਥ ਸਿੰਘ, ਬਾਬੂ ਸਿੰਘ, ਹਰਨੇਕ ਸਿੰਘ ਬਮਾਲ ਆਦਿ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬਵੋਧਨ ਕੀਤਾ।

cherry

This news is Content Editor cherry