ਗੰਨਾ ਕਾਸ਼ਤਕਾਰਾਂ ਦੇ ਧਰਨੇ ਵਿਰੁੱਧ ਪਿੰਡ ਵਾਸੀਆਂ ਨੇ ਦਿੱਤਾ ਧਰਨਾ

03/15/2019 10:54:46 AM

ਧੂਰੀ(ਦਵਿੰਦਰ ਖਿੱਪਲ)— ਇਲਾਕੇ ਦੇ ਗੰਨਾ ਕਾਸ਼ਤਕਾਰਾਂ ਵੱਲੋਂ ਧੂਰੀ ਖੰਡ ਮਿੱਲ ਵੱਲ ਫਸੇ ਆਪਣੇ ਕਰੋੜਾਂ ਰੁਪਏ ਦੀ ਅਦਾਇਗੀ ਕਰਾਉਣ ਲਈ ਲੁਧਿਆਣਾ-ਦਿੱਲੀ ਮੁੱਖ ਮਾਰਗ 'ਤੇ ਲਗਾਇਆ ਗਿਆ ਧਰਨਾ ਅੱਜ 8ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਦੇ ਧਰਨੇ ਕਾਰਨ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਚਲਦੇ ਪਿੰਡ ਵਾਸੀਆਂ ਨੇ ਕਿਸਾਨਾਂ ਦੇ ਧਰਨੇ ਵਿਰੁੱੱਧ ਆਪਣਾ ਧਰਨਾ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਧਰਨੇ ਨਾਲ ਕਾਫੀ ਪਰੇਸ਼ਾਨੀ ਹੋ ਰਹੀ ਹੈ। ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲੈ ਰਿਹਾ ਹੈ। ਕਿਸਾਨ ਸਿਰਫ ਗੰਨੇ ਦੀਆਂ ਟਰਾਲੀਆਂ ਨੂੰ ਜਾਣ ਦੇ ਰਹੇ ਹਨ, ਜਦਕਿ ਸਕੂਲ ਜਾਣ ਵਾਲੇ ਬੱਚੇ ਅਤੇ ਦੂਜੇ ਲੋਕਾਂ ਨੂੰ ਆਉਣ ਜਾਣ ਵਿਚ ਕਾਫੀ ਮੁਸ਼ਕਲ ਹੋ ਰਹੀ ਹੈ।

ਦੱਸ ਦੇਈਏ ਕਿ ਪਿਛਲੇ ਦਿਲੀਂ ਪ੍ਰਸ਼ਾਸਨ ਵੱਲੋਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਹਾਜ਼ਰੀ ਵਿਚ ਮਿੱਲ ਪ੍ਰਬੰਧਕਾਂ ਨਾਲ ਕਰਵਾਏ ਗਏ ਲਿਖਤੀ ਸਮਝੌਤੇ ਤੋਂ ਬਾਅਦ ਧਰਨਾ ਚੁਕਵਾਇਆ ਗਿਆ ਸੀ ਅਤੇ ਉਸ ਮੌਕੇ ਹਲਕਾ ਵਿਧਾਇਕ ਨੇ ਕਿਸਾਨਾਂ ਨਾਲ ਖੜ੍ਹਨ ਦੀ ਗੱਲ ਕੀਤੀ ਸੀ ਪਰ ਹੁਣ ਹਲਕਾ ਵਿਧਾਇਕ ਵੱਲੋਂ ਧਰਨਾ ਦੇ ਰਹੇ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ ਜਾ ਰਹੀ।

cherry

This news is Content Editor cherry