ਕਾਰ ਨਾਲ ਹੋਈ ਟੱਕਰ ''ਚ ਸਕੂਟਰੀ ਚਾਲਕ ਦਾ ਕੱਟਿਆ ਗਿਆ ਪੈਰ

09/26/2019 11:03:42 AM

ਭਵਾਨੀਗੜ੍ਹ (ਕਾਂਸਲ, ਵਿਕਾਸ, ਸੰਜੀਵ) : ਪਿੰਡ ਬਾਲਦ ਖੁਰਦ ਨੇੜੇ ਕਾਰ ਅਤੇ ਐਕਟਿਵਾ ਵਿਚਾਲੇ ਹੋਈ ਟੱਕਰ ਵਿਚ ਐਕਟਿਵਾ ਸਵਾਰ ਚਾਲਕ ਦਾ ਇਕ ਪੈਰ ਅੱਧਾ ਕੱਟਿਆ ਗਿਆ। ਇਸ ਸਬੰਧੀ ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਹਰੀਪਾਲ ਵਾਸੀ ਬਲਿਆਲ ਰੋਡ ਭਵਾਨੀਗੜ੍ਹ ਨੇ ਦੱਸਿਆ ਕਿ ਬੀਤੀ 24 ਸਤੰਬਰ ਨੂੰ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਉਹ ਪਿੰਡ ਨਮਾਦਾ ਤੋਂ ਆ ਰਿਹਾ ਸੀ ਤਾਂ ਪਿੰਡ ਬਾਲਦ ਖੁਰਦ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਉਸ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਸਕੂਟਰੀ ਚਾਲਕ ਹਰੀਪਾਲ ਦਾ ਸੱਜਾ ਪੈਰ ਅੱਧਾ ਕੱਟਿਆ ਗਿਆ ਤੇ ਹੋਰ ਵੀ ਗੁੱਝੀਆਂ ਸੱਟਾਂ ਵੱਜੀਆਂ। ਪੁਲਸ ਨੇ ਜ਼ਖ਼ਮੀ ਹਰੀਪਾਲ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਅਣਪਛਾਤੇ ਕਾਰ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


cherry

Content Editor

Related News