ਰਿਲਾਇੰਸ ਪੈਟਰੌਲ ਪੰਪ ਦੇ ਮੂਹਰੇ ਲਾਇਆ ਗਿਆ ਧਰਨਾ 11ਵੇਂ ਦਿਨ ਵੀ ਜਾਰੀ

10/19/2020 4:51:20 PM

ਭਗਤਾ ਭਾਈ(ਪਰਮਜੀਤ ਢਿੱਲੋਂ) - ਅੱਜ ਭਾਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਸ਼ਹਿਰ ਵਿਖੇ ਰਿਲਾਇੰਸ ਪੈਟਰੌਲ ਪੰਪ ਦੇ ਮੂਹਰੇ ਲਾਇਆ ਗਿਆ ਧਰਨਾ 11ਵੇਂ ਦਿਨ ਵੀ ਜਾਰੀ ਰੱਖਿਆ ਗਿਆ। ਕਿਸਾਨ ਜਥੇਬੰਦੀਆਂ ਦਾ ਕਿਸਾਨ ਮੋਰਚੇ ਦੀਆਂ 7 ਮੰਗਾਂ 3 ਕਾਲੇ ਕਾਨੂੰਨ, ਖੇਤੀ ਬਾੜੀ ਨਾਲ ਸਬੰਧਤ ਬਿਜਲੀ ਐਕਟ 2020, ਪੰਜਵੀਂ ਮੰਗ ਤੇਲ ਕੀਮਤਾਂ ਕੰਟਰੋਲ 'ਚ ਕੀਤੀਆਂ ਜਾਣ, ਛੇਵੀਂ ਮੰਗ ਜਿਹੜੇ ਬੁਧੀਜੀਵੀ-ਪੱਤਰਕਾਰ-ਪ੍ਰੋਫੈਸਰ-ਉੱਘੇ ਲੇਖਕ ਕਾਲੇ ਕਨੂੰਨਾਂ ਦੇ ਖਿਲਾਫ ਬੋਲਦੇ ਸਨ ਉਹਨਾਂ ਨੂੰ ਜੇਲਾਂ ਢੱਕਿਆ ਹੋਇਆ ਹੈ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ, ਸੱਤਵੀਂ ਮੰਗ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਕੇ ਕੇਂਦਰ ਨੇ ਆਪਣੇ ਹੱਥਾਂ ਕਰ ਰਹੀ ਹੈ।

ਲੋਕ ਸੰਗਰਾਮ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਬਲਵੰਤ ਮਹਿਰਾਜ ਨੇ ਅੱਗੇ ਕਿਹਾ ਕਿ ਬਾਹਰਲੇ ਸੂਬਿਆਂ ਚੋਂ ਵਪਾਰੀ ਆ ਕੇ ਵੱਡੀ ਪੱਧਰ ਸਸਤਾ ਝੋਨਾ ਖਰੀਦ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚਣ ਆ ਰਹੇ ਹਨ। ਵੱਡੀ ਪੱਧਰ 'ਤੇ ਕਿਸਾਨ ਜਥੇਬੰਦੀਆਂ ਨੇ ਟਰੱਕਾਂ ਨੂੰ ਘੇਰਿਆ ਹੋਇਆ ਹੈ।ਜੇਕਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਬਾਹਰੋਂ ਟਰੱਕ ਆਉਣੇ ਨਾ ਰੋਕੇ ਤਾਂ ਦੋਵੇਂ ਸਰਕਾਰਾਂ ਜਿੰਮੇਵਾਰ ਹੋਣਗੀਆਂ। ਧਰਨੇ ਨੂੰ ਕੁਮੈਂਟੇਟਰ ਰੁਪਿੰਦਰ ਜਲਾਲ ਨੇ ਸਬੋਧਨ ਕੀਤਾ ਅਤੇ ਔਡਮਿੰਨਟਨ ਕੈਨੇਡਾ ਤੋਂ ਭੇਜੀ 5000 ਰੁਪਏ ਦੀ ਰਾਸ਼ੀ ਆਗੂਆਂ ਨੂੰ ਦਿੱਤੀ । ਗੁਰਪ੍ਰੀਤ ਭਗਤਾ ਤੀਰਥ ਸੇਲਬਰਾਹ, ਗੋਰਾ ਹਾਕਮ ਸਿੰਘ ਵਾਲਾ, ਅਮਨਦੀਪ, ਟੀ. ਐਸ. ਯੂ.  ਗੁਰਮੇਲ ਜੰਡਾਵਾਲਾ ਕਰਮਜੀਤ ਭਗਤਾ ਆਦਿ ਨੇ ਸਬੋਧਨ ਕੀਤਾ।


Harinder Kaur

Content Editor

Related News