ਮਾਮਲਾ 3 ਨੌਜਵਾਨਾਂ ਦੀ ਹੋਈ ਸੜਕ ਹਾਦਸੇ ’ਚ ਮੌਤ ਦਾ: ਥਾਣਾ ਦਿਆਲਪੁਰਾ ਅੱਗੇ ਲੱਗਿਆ ਧਰਨਾ 5ਵੇਂ ਦਿਨ ਵੀ ਜਾਰੀ

Wednesday, Mar 23, 2022 - 12:39 PM (IST)

ਮਾਮਲਾ 3 ਨੌਜਵਾਨਾਂ ਦੀ ਹੋਈ ਸੜਕ ਹਾਦਸੇ ’ਚ ਮੌਤ ਦਾ: ਥਾਣਾ ਦਿਆਲਪੁਰਾ ਅੱਗੇ ਲੱਗਿਆ ਧਰਨਾ 5ਵੇਂ ਦਿਨ ਵੀ ਜਾਰੀ

ਭਗਤਾ ਭਾਈ ( ਪਰਮਜੀਤ ਢਿੱਲੋਂ ) : ਬੀਤੇ ਦਿਨੀ ਡੋਡ ਪਿੰਡ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਦੀ ਮਿਤੀ 14 ਮਾਰਚ ਨੂੰ ਦੇਰ ਸ਼ਾਮ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਮੌਤ ਉਪਰੰਤ ਇਨਸਾਫ ਲੈਣ ਖਾਤਰ ਪੀੜਤ ਪਰਿਵਾਰਾਂ ਵੱਲੋਂ ਪਿੰਡ ਵਾਸੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਹਿਯੋਗ ਨਾਲ ਥਾਣਾ ਦਿਆਲਪੁਰਾ ਮੂਹਰੇ ਧਰਨਾ ਲਗਾਕੇ ਬਾਜਾਖਾਨਾ ਬਰਨਾਲਾ ਮੁਖ ਸੜਕ ਨੂੰ ਜਾਮ ਕਰ ਦਿੱਤਾ ਗਿਆ ਜੋ ਕਿ ਉਕਤ ਧਰਨਾ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਹੁਸੈਨੀਵਾਲਾ ਪਹੁੰਚੇ CM ਭਗਵੰਤ ਮਾਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-ਭ੍ਰਿਸ਼ਟਾਚਾਰ ਮੁਕਤ ਕਰਾਂਗੇ ਪੰਜਾਬ

ਪੀੜਤ ਪਰਿਵਾਰਾਂ ਦਾ ਪੁਲਸ ਦੀ ਢਿੱਲੀ ਕਾਰਗੁਜਾਰੀ ਕਰਕੇ ਰੋਸ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਪੁਲਸ ਅਜੇ ਤੱਕ ਵੀ ਗੱਡੀ ਦੇ ਡਰਾਈਵਰ ਨੂੰ ਨਹੀਂ ਫੜ ਸਕੀ, ਜਦਕਿ ਪੁਲਸ ਮੁਤਾਬਕ ਉਸਦੇ ਕਿਸੇ ਬਾਹਰੀ ਸੂਬੇ ਵਿੱਚ ਲੁਕੇ ਹੋਣ ਦੀ ਆਸ਼ੰਕਾ ਹੈ। ਉੱਥੇ ਹੀ ਉਕਤ ਧਰਨੇ ਕਰਕੇ ਆਸਪਾਸ ਦੇ ਪਿੰਡਾਂ ਤੇ ਹੋਰ ਰਾਹਗੀਰਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਤੇ ਲੋਕ ਖੱਜਲ ਖੁਆਰ ਹੋ ਰਹੇ ਹਨ। ਧਰਨੇ ਨੂੰ ਪੰਜ ਦਿਨ ਬੀਤ ਜਾਣ ਦੇ ਚਲਦਿਆਂ ਅੱਜ ਨਿੱਜੀ ਬੱਸ ਚਾਲਕਾਂ ਨੇ ਵੀ ਆਪਣੀਆਂ ਬੱਸਾਂ ਨੂੰ ਸੜਕਾਂ ਤੇ ਖੜਾ ਕੇ ਜਾਮ ਲਗਾ ਦਿੱਤਾ ਗਿਆ ਹੈ। ਬੱਸ ਚਾਲਕਾਂ ਮੁਤਾਬਿਕ ਉਨ੍ਹਾਂ ਨੂੰ ਕਾਫੀ ਦੂਰ ਦਾ ਪੈਂਡਾ ਤਹਿ ਕਰਕੇ ਮੁਸਾਫ਼ਰਾਂ ਨੂੰ ਆਪਣੇ ਟਿਕਾਣਿਆਂ ਤਕ ਪਹੁੰਚਾਇਆ ਜਾਂਦਾ ਹੈ ਪਰ ਧਰਨੇ ਕਰਕੇ ਉਨ੍ਹਾਂ ਦਾ ਕਾਫੀ ਆਰਥਿਕ ਨੁਕਸਾਨ ਹੋਣ ਦੇ ਨਾਲ ਨਾਲ ਸਮਾਂ ਵੀ ਖ਼ਰਾਬ ਹੋ ਰਿਹਾ ਹੈ ਜਿਸ ਕਰਕੇ ਮਜਬੂਰਨ ਉਨ੍ਹਾਂ ਨੂੰ ਆਪਣੀਆਂ ਬੱਸਾਂ ਰੋਕ ਕੇ ਆਪਣਾ ਰੋਸ ਪ੍ਰਗਟ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਮਾਨਸਿਕ ਤੌਰ ’ਤੇ ਪ੍ਰੇਸ਼ਾਨ ਭਾਰਤੀ ਨੌਜਵਾਨ ਪਾਕਿਸਤਾਨ ਸਰਹੱਦ ’ਚ ਹੋਇਆ ਦਾਖ਼ਲ, ਪਾਕਿ ਰੇਂਜਰਾਂ ਕੀਤਾ ਗ੍ਰਿਫ਼ਤਾਰ

ਦੂਜੇ ਪਾਸੇ ਮਾਮਲੇ ਨੂੰ ਲੈਕੇ ਬਠਿੰਡਾ ਦੇ ਐੱਸ.ਐੱਸ.ਪੀ ਮੈਡਮ ਅਮਨੀਤ ਕੌਂਡਲ ਜੀ ਨਾਲ ਜਦੋ ਫੋਨ ’ਤੇ ਗਲਬਾਤ ਕੀਤੀ ਤਾਂ ਉਨ੍ਹਾਂ ਅੱਜ ਹੀ ਮਸਲੇ ਦੇ ਹੱਲ ਹੋ ਜਾਣ ਬਾਰੇ ਆਖਿਆ। ਹੁਣ ਇਹ ਸਮਾਂ ਦੱਸੇਗਾ ਕਿ ਪੁਲਸ ਪ੍ਰਸ਼ਾਸਨ ਧਰਨਾਕਾਰੀਆਂ ਨੂੰ ਸਮਝਾਉਣ ਵਿੱਚ ਸਫਲ ਹੁੰਦਾ ਹੈ ਜਾਂ ਨਹੀਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News