ਧਾਰਮਿਕ ਸਮਾਗਮ ਸਿਖਾਉਂਦੇ ਹਨ ਜੀਵਨ-ਜਾਂਚ: ਓ.ਐੱਸ.ਡੀ ਅੰਕਿਤ ਬਾਂਸਲ

12/15/2019 10:20:44 PM

ਮਾਨਸਾ,(ਮਿੱਤਲ)- ਜੈ ਜਵਾਲਾ ਜੀ ਲੰਗਰ ਕਮੇਟੀ,(ਚਿੰਤਪੁਰਨੀ ਭੰਡਾਰੇ ਵਾਲੇ) ਵਲੋਂ ਸਾਰੇ ਸਹਿਰ ਨਿਵਾਸੀਆਂ ਅਤੇ ਨਵੇਂ ਸਾਲ ਦੀ ਸ਼ੁੱਭ ਆਮਦ ਤੇ ਸ਼੍ਰੀ ਰਾਮਾਇਣ ਅਖੰਡ ਪਾਠ 27 ਦਿਸੰਬਰ ਤੋਂ 28 ਦਿਸੰਬਰ ਤਕ ਗਊਸ਼ਾਲਾ ਮੰਦਿਰ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਮੇਟੀ ਦੇ ਸੰਸਥਾਪਕ ਸੁਖਦਰਸ਼ਨ ਦਰਸ਼ੀ, ਪ੍ਰੋਜੈਕਟ ਚੇਅਰਮੈਨ ਰੋਹਿਤ ਰੋਮੀ ਦੀ ਅਗਵਾਈ ਚ ਸ਼੍ਰੀ ਅੰਕਿਤ ਬਾਂਸਲ ਓ.ਐਸ.ਡੀ. ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਾਠ ਦਾ ਕਾਰਡ ਰਿਲੀਜ ਕੀਤਾ। ਇਸ ਮੌਕੇ ਓ.ਐੱਸ.ਡੀ. ਅੰਕਿਤ ਬਾਂਸਲ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਜੀਵਨ ਸਫਲ ਬਣਾਉਣ ਅਤੇ ਸੱਚਾਈ ਦੇ ਰਸਤੇ 'ਤੇ ਚੱਲਣ ਦਾ ਮਾਰਗ ਦਰਸ਼ਕ ਕਰਦੇ ਹਨ। ਜਿਨ੍ਹਾਂ ਦੀ ਬਦੌਲਤ ਅਸੀਂ ਆਪਣੀ ਜਿੰਦਗੀ ਨੂੰ ਖੁਸ਼ ਗੰਵਾਰ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਅਜਿਹੇ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਹਨ।   
ਇਸ ਮੌਕੇ ਮਨੀਸ਼ ਹੈਪੀ, ਪ੍ਰਧਾਨ ਰਾਜੇਸ਼ ਸਿੰਗਲਾ, ਅਮਨ ਕੁਮਾਰ, ਸੰਜੀਵ ਅਰੋੜਾ ਆਦਿ ਤੋਂ ਇਲਾਵਾ ਬਹੁਤ ਸਨਮਾਨ ਯੋਗ ਸ਼ਾਮਿਲ ਸਨ। ਉਹਨਾਂ ਦੱਸਿਆ ਕਿ ਇਸ ਮੌਕੇ ਸਵਾਮੀ ਸ਼੍ਰੀ 1008 ਮੁਕੇਸ਼ ਨੰਦ ਜੀ ਮਹਾਰਾਜ ਸ਼੍ਰੀ ਪ੍ਰੇਮ ਧਾਮ ਵਾਲੇ ਵਿਸ਼ੇਸ ਤੌਰ ਤੇ ਦਿਵਯ ਪ੍ਰਵਚਨਾਂ ਦੇ ਨਾਲ ਦਿਵਯ ਪ੍ਰਸ਼ਾਦ 28 ਦਸੰਬਰ ਦਿਨ ਸ਼ਨੀਵਾਰ ਨੂੰ ਭੋਗ ਵਾਲੇ ਦਿਨ ਸਵੇਰੇ 10 ਵਜੇ ਵੰਡਣਗੇ। ਇਸ ਮੌਕੇ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Bharat Thapa

This news is Content Editor Bharat Thapa