ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ: ਧਰਮਸੋਤ

01/07/2020 2:03:52 PM

ਨਾਭਾ (ਜਗਨਾਰ/ਭੁੱਪਾ): ਜਦੋਂ ਤੋਂ ਸੂਬੇ ਦੀ ਵਾਂਗਡੋਰ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਸੰਭਾਲੀ ਹੈ ਤਾਂ ਸੂਬੇ ਦੇ ਪਿੰਡਾਂ ਦਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਚੌਹ ਪੱਖੀ ਵਿਕਾਸ ਹੋਇਆ ਹੈ,ਇਨ੍ਹਾਂ ਵਿਚਾਰਾਂ ਦਾ ਪਰਗਟਾਵਾ ਸਥਾਨਕ ਬੀ.ਡੀ.ਪੀ.ਓ. ਦਫਤਰ ਵਿਖੇ ਸੰਮਤੀ ਮੈਂਬਰਾਂ ਤੇ ਪੰਚਾਇਤਾਂ ਦੀ ਮੀਟਿੰਗ ਉਪਰੰਤ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਦੀ ਤਰ੍ਹਾਂ ਸਾਫ ਸੁਥਰਾ ਰੱਖਣ ਲਈ ਅਨੇਕਾਂ ਸਕੀਮਾਂ ਹੋਣ ਵਿੱਚ ਲਿਆਂਦੀਆਂ ਹਨ ਅਤੇ ਇਸ ਦੇ ਨਾਲ ਹੀ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਹਰ ਵਾਅਦੇ ਨੂੰ ਹਰ ਹਾਲਤ ਵਿਚ ਪੂਰਾ ਕਰੇਗੀ।

ਇਸ ਮੌਕੇ ਚੇਅਰਮੈਨ ਇਛਿਆਮਾਨ ਸਿੰਘ ਭੋਜੋਮਾਜਰੀ ਦੀ ਅਗਵਾਈ 'ਚ ਕੈਬਨਿਟ ਮੰਤਰੀ ਧਰਮਸੋਤ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।ਮੀਟਿੰਗ 'ਚ ਬੀ.ਡੀ.ਪੀ.ਓ. ਅਜੈਬ ਸਿੰਘ,ਪੰਚਾਇਤ ਅਫਸਰ ਪ੍ਰਦੀਪ ਗਲਵੱਟੀ,ਸਰਪੰਚ ਬਲਵਿੰਦਰ ਸਿੰਘ ਢਿੰਗੀ,ਗਗਨ ਅੋਲਖ,ਸੰਮਤੀ ਮੈਂਬਰ ਇੰਦਰਜੀਤ ਸਿੰਘ ਨਿੱਕੂ ਬੌੜਾਂ,ਮੁਸ਼ਤਾਕ ਅਲੀ ਕਿੰਗ ਸਰਪੰਚ, ਬਲਵੀਰ ਸਿੰਘ ਗਦਾਈਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਪੰਚਾਇਤ ਮੈਂਬਰ ਤੇ ਪੰਚਾਇਤਾਂ ਮੌਜੂਦ ਸਨ।

Shyna

This news is Content Editor Shyna