ਕੋਰੋਨਾ ਯੋਧੇ ਸਫ਼ਾਈ ਕਰਮਚਾਰੀਆਂ ਦਾ ਨਗਰ ਕੌਂਸਲ ਨੇ ਕੀਤਾ ਸਨਮਾਨ

05/24/2020 11:41:56 AM

ਧਰਮਕੋਟ ਮਈ (ਸਤੀਸ਼): ਕੋਵਿਡ-19 ਦੇ ਯੋਧਿਆਂ ਦਾ ਅੱਜ ਨਗਰ ਕੌਂਸਲ ਧਰਮਕੋਟ ਦੇ ਵਿਹੜੇ ਵਿੱਚ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਸਮੂਹ ਕੌਂਸਲਰਾਂ ਅਤੇ ਕਾਰਜ ਸਾਧਕ ਅਫ਼ਸਰ ਦਵਿੰਦਰ ਸਿੰਘ ਤੂਰ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਇਨ੍ਹਾਂ ਸਫ਼ਾਈ ਕਰਮਚਾਰੀਆਂ ਅਤੇ ਨਗਰ ਕੌਂਸਲ ਦੇ ਸਮੁੱਚੇ ਸਟਾਫ ਨੂੰ ਮੈਡਲ ਭੇਂਟ ਕੀਤੇ ਗਏ। ਇਸ ਮੌਕੇ ਬੋਲਦਿਆਂ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਜਿੱਥੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਅਤੇ ਇਮਾਨਦਾਰੀ ਨਾਲ ਨਿਭਾਈ ਹੈ ਉਥੇ ਹੀ ਨਗਰ ਕੌਂਸਲ ਦੇ ਬਾਕੀ ਸਟਾਫ਼ ਨੇ ਵੀ ਇਸ ਮਹਾਮਾਰੀ ਦੌਰਾਨ ਚੰਗਾ ਕੰਮ ਕਰਕੇ ਨਗਰ ਕੌਂਸਲ ਦੀ ਦਿੱਖ ਨੂੰ ਹੋਰ ਵੀ ਸੁਆਰਿਆ ਹੈ ਜਿਸ ਲਈ ਇਹ ਸਮੁੱਚੇ ਮੁਲਾਜ਼ਮ ਵਧਾਈ ਦੇ ਪਾਤਰ ਹਨ।

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ- ਬ੍ਰਿਟੇਨ, ਅਮਰੀਕਾ ਤੇ ਹੋਰ ਦੇਸ਼ਾਂ 'ਚ ਇਹਨਾਂ ਤਰੀਕਾਂ ਨੂੰ ਖਤਮ ਹੋਵੇਗਾ ਕੋਰੋਨਾ

ਇਸ ਮੌਕੇ 'ਤੇ ਅਸ਼ੋਕ ਕੁਮਾਰ ਜੇਈ, ਨਗਰ ਕੌਂਸਲ, ਬਲਰਾਜ ਸਿੰਘ ਕਲਸੀ ਮੀਤ ਪ੍ਰਧਾਨ, ਤਰਸੇਮ ਸਿੰਘ ਅਕਾਊਂਟੈਂਟ, ਸੁਖਦੇਵ ਸਿੰਘ, ਸ਼ੇਰਾ, ਨਿਰਮਲ ਸਿੰਘ ਸਿੱਧੂ, ਮਨਜੀਤ ਸਿੰਘ ਸਭਰਾਂ, ਗੁਰਪਿੰਦਰ ਸਿੰਘ ਚਾਹਲ, ਸਚਿਨ ਟੰਡਨ, ਸੁਖਬੀਰ ਸਿੰਘ ,ਚਮਕੌਰ ਸਿੰਘ ਕੌਂਸਲਰ ਧਰਮਕੋਟ, ਸੁਖਦੇਵ ਸਿੰਘ, ਛਿੰਦਰਪਾਲ ਸਿੰਘ, ਰਿੰਪਲ ਤਲਵਾਰ, ਦੇਵੀ ਦਿਆਲ, ਪਵਨ ਕੁਮਾਰ ਗੁੰਬਰ ,ਜਗਸੀਰ ਸਿੰਘ, ਸਾਜਨ, ਧਰਮਪਾਲ, ਲਾਲ ਚੰਦ ,ਸੁਮਨ ਕੁਮਾਰ, ਮੈਡਮ ਬਲਵੀਰ ਕੌਰ, ਮੈਡਮ ਮੰਜੂ ਛਿੰਦਾ ਸਿੰਘ, ਵਰਿੰਦਰ ਮਾਨ ਤੋਂ ਇਲਾਵਾ ਨਗਰ ਕੌਂਸਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।  


Vandana

Content Editor

Related News