ਧਰਮਕੋਟ ਪੁਲਸ ਨਾਕਿਆਂ ਤੇ ਆਮ ਪਬਲਿਕ ਨੂੰ ਵੰਡੇਗੀ ਮਾਸਕ: ਬਾਜਵਾ

05/13/2020 11:40:33 AM

ਧਰਮਕੋਟ (ਸਤੀਸ਼): ਪੰਜਾਬ 'ਚ ਕੋਰੋਨਾ ਕਰਫਿਊ ਦੇ ਚੱਲਦਿਆਂ ਪੰਜਾਬ ਪੁਲਸ ਵਲੋਂ ਫਰੰਟ ਲਾਈਨ ਤੇ ਹੋ ਕੇ ਆਪਣੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਤਹਿਤ ਹੁਣ ਪੁਲਸ ਨਾਕਿਆਂ ਤੇ ਉਨ੍ਹਾਂ ਵਿਅਕਤੀਆਂ ਨੂੰ ਮਾਸਕ ਮੁਹੱਈਆ ਕਰਵਾਏਗੀ ਜਿਹੜੇ ਵਿਅਕਤੀ ਬਿਨਾਂ ਮਾਸਕ ਤੋਂ ਹੋਣਗੇ ਅਤੇ ਉਨ੍ਹਾਂ ਲੋਕਾਂ ਨੂੰ ਮਾਸਕ ਪਾਉਣ ਲਈ ਜਾਗਰੂਕ ਵੀ ਕੀਤਾ ਜਾਵੇਗਾ। ਉਪਰੋਕਤ ਸ਼ਬਦ ਯਾਦਵਿੰਦਰ ਸਿੰਘ ਬਾਜਵਾ ਡੀ.ਐੱਸ.ਪੀ. ਧਰਮਕੋਟ ਨੇ ਪੁਲਸ ਥਾਣਾ ਫਤਿਹਗੜ੍ਹ ਪੰਜਤੂਰ ਦੇ ਥਾਣਾ ਮੁਖੀ ਗੁਲਜਿੰਦਰ ਸਿੰਘ ਨੂੰ ਮਾਸਕ ਭੇਟ ਕਰਨ ਸਮੇਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਹੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹਰ ਇੱਕ ਵਿਅਕਤੀ ਨੂੰ ਮਾਸਕ ਪਾਉਣਾ ਜ਼ਰੂਰੀ ਹੈ, ਜਿਸ ਲਈ ਧਰਮਕੋਟ ਪੁਲਸ ਵਲੋਂ ਆਪਣੇ ਤੌਰ 'ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੇਨ ਪੁਲਸ ਨਾਕਿਆਂ ਤੇ ਇਹ ਮਾਸਕ ਮੁਹੱਈਆ ਕਰਵਾਏ ਜਾਣਗੇ, ਉੱਥੇ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਕੋਈ ਵੀ ਦੁਕਾਨਦਾਰ ਆਪਣੀ ਵਾਰੀ ਤੋਂ ਬਿਨਾਂ ਆਪਣੀ ਦੁਕਾਨ ਨਾ ਖੋਲ੍ਹੇ। ਦੁਕਾਨ ਖੋਲ੍ਹਣ ਸਮੇਂ ਸੋਸ਼ਲ ਡਿਸਟੈਂਸ ਦਾ  ਖਾਸ ਧਿਆਨ ਰੱਖਿਆ ਜਾਵੇ ਅਤੇ ਦੁਕਾਨ ਉੱਪਰ ਸੈਨੀਟਾਈਜ਼ਰ ਦਾ ਇਸਤੇਮਾਲ ਕੀਤਾ ਜਾਵੇ ਅਤੇ ਆਮ ਪਬਲਿਕ ਵੀ ਬਿਨਾਂ ਕੰਮ ਤੋਂ ਬਾਜ਼ਾਰ 'ਚ ਨਾ ਆਵੇ ਕਿਉਂਕਿ ਕੋਰੋਨਾ ਦੀ ਬੀਮਾਰੀ ਨੂੰ ਘਰ 'ਚ ਰਹਿ ਕੇ ਹੀ ਹਰਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ  ਜਗਨਦੀਪ ਸਿੰਘ ਐੱਸ.ਆਈ. ਗੁਰਪ੍ਰੀਤ ਸਿੰਘ  ਏ.ਐੱਸ.ਆਈ, ਮਨਜੀਤ ਸਿੰਘ ਹਾਜ਼ਰ ਸਨ।

Shyna

This news is Content Editor Shyna