ਧਰਮਪਾਲ ਸ਼ਰਮਾ ਸ਼ਾਹਪੁਰ ਕਲਾਂ ਵਾਲੇ ਬਣੇ ਭਾਜਪਾ ਮੰਡਲ ਚੀਮਾ ਦੇ ਪ੍ਰਧਾਨ

11/10/2018 1:30:59 PM

ਚੀਮਾ ਮੰਡੀ (ਗੋਇਲ)— ਭਾਜਪਾ ਮੰਡਲ ਚੀਮਾ ਦੀ ਇਕ ਮੀਟਿੰਗ ਸਥਾਨਕ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਹੋਈ। ਇਸ ਮੀਟਿੰਗ ਵਿਚ ਜ਼ਿਲਾ ਸੰਗਰੂਰ ਦੇ ਜ਼ਿਲਾ ਪ੍ਰਧਾਨ ਸੰਜੇ ਸਿੰਗਲਾ, ਜ਼ਿਲਾ ਮੁਖੀ ਸੂਰਜ ਛਾਬੜਾ, ਜ਼ਿਲਾ ਜਰਨਲ ਸਕੱਤਰ ਕੁਲਦੀਪ ਗੁਲਾੜੀ ਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਜੀਵਨ ਬਾਂਸਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਧਰਮਪਾਲ ਸ਼ਰਮਾ (ਸ਼ਾਹਪੁਰ ਕਲਾਂ ਵਾਲੇ) ਨੂੰ ਭਾਰਤੀ ਜਨਤਾ ਪਾਰਟੀ ਮੰਡਲ ਚੀਮਾ ਦਾ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਚੁਣੇ ਜਾਣ ਉਪਰੰਤ ਸ਼ਰਮਾ ਨੇ ਪਾਰਟੀ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਬਹਿਤਰੀ ਲਈ ਪੂਰੀ ਮਿਹਨਤ ਕਰਨਗੇ। ਇਸ ਮੌਕੇ ਜ਼ਿਲਾ ਆਗੂਆਂ ਨੇ ਮੰਡਲ ਪ੍ਰਧਾਨ ਦਾ ਸਨਮਾਨ ਕੀਤਾ ਤੇ ਮੰਡਲ ਅਹੁਦੇਦਾਰਾਂ ਨੇ ਜ਼ਿਲਾ ਪ੍ਰਧਾਨ ਸਮੇਤ ਆਗੂਆਂ ਤੇ ਸੂਬਾ ਆਗੂ ਜੀਵਨ ਬਾਂਸਲ ਦਾ ਸਨਮਾਨ ਕੀਤਾ। ਇਸ ਮੌਕੇ ਸੀਸਨਪਾਲ ਲੌਂਗੋਵਾਲ, ਸੰਦੀਪ ਕੁਮਾਰ ਮੰਡਲ ਪ੍ਰਧਾਨ ਲੌਂਗੋਵਾਲ, ਯੂਵਾ ਮੋਰਚਾ ਮਾਨਸਾ ਦੇ ਪ੍ਰਧਾਨ ਸੁਖਚੈਨ ਸਿੰਘ ਆਦਿ ਹਾਜ਼ਰ ਸਨ।

cherry

This news is Content Editor cherry