ਵਿਲੱਖਣ ਸੇਵਾ ਨਿਭਾਉਣ ਵਾਲੇ ਮੁਲਾਜ਼ਮ ਤੇ ਡਾ. ਡੀ.ਜੀ.ਪੀ. ਡਿਸਕ ਐਵਾਰਡ ਨਾਲ ਸੰਮਾਨਤ

05/07/2020 12:37:06 AM

ਮਾਨਸਾ,( ਮਿੱਤਲ)- ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਵਿਰੁੱਧ ਸਿੱਧੀ ਲੜਾਈ ਲੜ ਰਹੇ ਮਹਿਕਮਾ ਪੁਲਸ ਦੇ ਅਫਸਰਾਨ ਵੱਲੋਂ ਨਿਭਾਈ ਜਾ ਰਹੀ ਦਿਨ/ਰਾਤ ਡਿਊਟੀ ਦੇ ਮੱਦੇਨਜ਼ਰ ਉਹਨਾਂ ਦੀ ਹੌਂਸਲਾਂ ਅਫਜਾਈ ਕੀਤੀ ਗਈ ਹੈ| ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਸੁਰੂ ਵਿੱਚ ਸ:ਥ: ਬਲਵੰਤ ਸਿੰਘ ਨੰ:385/ਮਾਨਸਾ ਅਤੇ ਡਾ. ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ, ਸ੍ਰੀ ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ. ਮਾਨਸਾ,  ਸ:ਥ: ਗੁਰਤੇਜ ਸਿੰਘ ਅਝਪ; 190/ਮਾਨਸਾ, ਫਿਰ ਸ੍ਰੀ ਜਸਪਿੰਦਰ ਸਿੰਘ ਡੀ.ਐਸ.ਪੀ. ਬੁਢਲਾਡਾ, ਸ੍ਰੀ ਸੰਜੀਵ ਗੋਇਲ ਡੀ.ਐਸ.ਪੀ. ਸਰਦੂਲਗੜ ਅਤੇ ਫਿਰ ਸ:ਥ: ਗੁਰਮੇਲ ਸਿੰਘ ਨੰ:159/ਮਾਨਸਾ, ਹੌਲਦਾਰ ਸੁਖਜਿੰਦਰ ਸਿੰਘ ਨੰ:865/ਮਾਨਸਾ ਅਤੇ ਸਿਪਾਹੀ ਹਰਦੀਪ ਸਿੰਘ ਨੰ:130/ਮਾਨਸਾ ਨੂੰ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਵੱਲੋਂ ਚੰਗੀਆ ਸੇਵਾਵਾਂ ਨਿਭਾਉਣ ਬਦਲੇ DGP Honour & Disc for Exemplary Sewa to Society Award ਨਾਲ ਸਨਮਾਨਿਤ ਕੀਤਾ ਗਿਆ ਹੈ| ਇਸੇ ਤਰਾ ਕੋਰੋਨਾ ਮਹਾਮਾਰੀ ਵਿਰੁੱਧ ਸੁਚੱਜੀ ਡਿਊਟੀ ਨਿਭਾਉਣ ਬਦਲੇ ਮਾਨਯੋਗ ਆਈ.ਜੀ.ਪੀ. ਬਠਿੰਡਾ ਰੇਂਜ ਜੀ ਵੱਲੋਂ 61 ਪੁਲਿਸ ਮੁਲਾਜਮਾਂ ਨੂੰ ਪ੍ਰਸੰਸਾਂ ਪੱਤਰ ਦਰਜਾ ਪਹਿਲਾਂ ਨਾਲ ਨਿਵਾਜਿਆ ਗਿਆ ਹੈ| ਐਸ.ਐਸ.ਪੀ.ਮਾਨਸਾ ਵੱਲੋਂ ਅੱਗੇ ਦੱਸਿਆ ਗਿਆ ਕਿ ਬਜੁਰਗਾਂ, ਵਿਧਵਾਂ ਅਤੇ ਅੰਗਹੀਣ ਵਿਆਕਤੀਆਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਅਤੇ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਇਹਨਾਂ ਨੂੰ ਬੈਂਕਾ ਵਿਖੇ ਆਉਣ ਦੀ ਬਜਾਏ ਜਿਲਾ ਵਿਖੇ ਤਾਇਨਾਤ ਕੀਤੇ 326 ਵਿਲੇਜ ਪੁਲਸ ਅਫਸਰਾਨ ਅਤੇ ਬੈਂਕ ਕੋਰੋਸਪੋਡੈਟਸ ਦੀ ਮੱਦਦ ਨਾਲ ਇਹਨਾਂ ਨੂੰ ਪਿੰਡ/ਪਿੰਡ, ਮੁਹੱਲੇ ਮੁਹੱਲੇ  ਵਿਖੇ ਜਾ ਕੇ ਪੈਨਸ.ਨਾਂ ਵੰਡੀਆ ਗਈਆ ਹਨ| ਪ੍ਰਬੰਧ ਮੁਕੰਮਲ ਕਰਕੇ ਪਹਿਲਾਂ ਪੈਨਸ਼ਨਾਂ ਵੰਡਣ ਵਾਲੇ 15 ਵੀ.ਪੀ.ਓਜ ਨੂੰ ਪ੍ਰਸੰਸਾਂ ਪੱਤਰ ਦਰਜਾ ਪਹਿਲਾਂ ਦੇਣ ਲਈ ਲਿਖਿਆ ਗਿਆ ਹੈ ਅਤੇ ਬਾਕੀ ਦੇ 311 ਵੀ.ਪੀ.ਓਜ. ਨੂੰ ਪ੍ਰਸੰਸਾਂ ਪੱਤਰ ਦਰਜਾ ਤੀਜਾ ਮੰਨਜੂਰ ਕੀਤੇ ਗਏ ਹਨ| ਇਸੇ ਤਰਾ ਪੈਨਸ਼ਨਾਂ ਵੰਡਣ ਵਿੱਚ ਪੁਲਸ ਦੀ ਸਹਾਇਤਾਂ ਕਰਨ ਵਾਲੇ ਜ਼ਿਲਾ ਲੀਡ ਬੈਂਕ ਮੈਨੇਜਰ ਮਾਨਸਾ ਨੂੰ ਵੀ ਐਪਰੀਸੀਏਸ਼ਨ ਲੈਟਰ ਨਾਲ ਨਿਵਾਜਿਆ ਗਿਆ ਹੈ| ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਚੰਗੀ ਡਿਊਟੀ ਨਿਭਾਉਣ ਵਾਲੇ ਪੁਲਸ ਅਧਿਕਾਰੀਆ/ਕਰਮਚਾਰੀਆਂ ਦੀ ਹੌਂਸਲਾਂ ਅਫਜਾਈ ਲਈ ਅੱਗੇ ਤੋਂ ਵੀ ਯਤਨ ਜਾਰੀ ਰਹਿਣਗੇ|


Bharat Thapa

Content Editor

Related News