ਦੇਵੀਗੜ੍ਹ ਰੋਡ ''ਤੇ ਚੱਲ ਰਹੇ ਗੋਦਾਮ ''ਚ ਛਾਪੇਮਾਰੀ, ਵੱਡੀ ਮਾਤਰਾ ''ਚ ਨਕਲੀ ਪਨੀਰ ਬਰਾਮਦ

08/17/2019 11:16:04 AM

ਰਾਜਪੁਰਾ/ਦੇਵੀਗੜ੍ਹ (ਨਿਰਦੋਸ਼, ਚਾਵਲਾ, ਭੂਪਾ): ਸਿਟੀ ਪੁਲਸ ਨੇ ਨਕਲੀ ਪਨੀਰ ਬਰਾਮਦ ਹੋਣ 'ਤੇ ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੇ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਮੁਲਜ਼ਮ ਦੇ ਦੇਵੀਗੜ੍ਹ ਰੋਡ 'ਤੇ ਪੈਂਦੇ ਪਨੀਰ ਦੇ ਗੋਦਾਮ 'ਤੇ ਵੀ ਛਾਪੇਮਾਰੀ ਕੀਤੀ। ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਪੁਲਸ ਦੀ ਕਾਰਵਾਈ ਜਾਰੀ ਸੀ।

ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਖਬਰ ਮਿਲੀ ਸੀ ਕਿ ਸ਼ਹਿਰ 'ਚ ਚੱਲ ਰਹੇ ਨਕਲੀ ਪਨੀਰ ਦੇ ਕਾਰੋਬਾਰ 'ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪੁਲਸ ਨੇ ਇਕ ਵਾਹਨ ਨੂੰ ਰੋਕ ਕੇ ਇਸ ਦੀ ਤਲਾਸ਼ੀ ਲੈਣ 'ਤੇ ਕਰੀਬ 2 ਕੁਇੰਟਲ ਪਨੀਰ ਬਰਾਮਦ ਕਰ ਲਿਆ। ਪੁਲਸ ਨੇ ਦੋਸ਼ੀ ਮਾਲਕ ਖਿਲਾਫ ਧਾਰਾ 272, 273, 420 ਤਹਿਤ ਕੇਸ ਦਰਜ ਕਰਨ ਦੇ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਥਿਤ ਦੋਸ਼ੀ ਦੇ ਦੇਵੀਗੜ੍ਹ ਰੋਡ 'ਤੇ ਪੈਂਦੇ ਗੋਦਾਮ 'ਚ ਛਾਪੇਮਾਰੀ ਕੀਤੀ, ਜਿੱਥੇ ਕਾਸਟਿਕ ਸੋਢਾ ਅਤੇ ਸੁੱਕੇ ਦੁੱਧ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ। ਮਾਲ ਬਰਾਮਦ ਹੋਣ ਦੇ ਬਾਅਦ ਪੁਲਸ ਵੱਲੋਂ ਸਿਹਤ ਵਿਭਾਗ ਨੂੰ ਸੂਚਿਤ ਕਰਨ 'ਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਗਏ।

ਕੀ ਕਹਿੰਦੇ ਹਨ ਡੀ. ਐੱਸ. ਪੀ.?
ਇਸ ਸਬੰਧੀ ਡੀ. ਐੱਸ. ਪੀ. ਏ. ਐੱਸ. ਔਲਖ ਨੇ ਨਕਲੀ ਪਨੀਰ ਫੜੇ ਜਾਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਫਿਲਹਾਲ ਕਾਰਵਾਈ ਜਾਰੀ ਹੈ। ਇਸ ਲਈ ਉਹ ਬਾਅਦ 'ਚ ਪੂਰੀ ਜਾਣਕਾਰੀ ਉਪਲਬਧ ਕਰਵਾ ਸਕਦੇ ਹਨ।

Shyna

This news is Content Editor Shyna