ਪੇਸ਼ੀ ਭੁਗਤ ਕੇ ਆਏ ਹਵਾਲਾਤੀ ਕੋਲੋਂ ਪੈੱਨ ’ਚ ਲਕੋਇਆ ਨਸ਼ੀਲਾ ਪਦਾਰਥ ਬਰਾਮਦ

07/20/2021 1:00:56 PM

ਫ਼ਰੀਦਕੋਟ (ਰਾਜਨ): ਇੱਥੋਂ ਦੀ ਮਾਡਰਨ ਜੇਲ ਦੇ ਹਵਾਲਾਤੀ ਮਨਦੀਪ ਸਿੰਘ ਜਿਸ ਨੂੰ ਸੁਰੱਖਿਆ ਕਰਮਚਾਰੀਆਂ ਵੱਲੋਂ ਬੀਤੀ 19 ਜੁਲਾਈ ਨੂੰ ਮੋਗਾ ਅਦਾਲਤ ਵਿੱਚ ਪੇਸ਼ੀ ਭੁਗਤਾ ਕੇ ਵਾਪਸ ਫ਼ਰੀਦਕੋਟ ਜੇਲ੍ਹ ਵਿਖੇ ਲਿਆਂਦਾ ਗਿਆ ਪਾਸੋਂ ਇੱਕ ਪੈੱਨ ਵਿੱਚ ਲਕੋਈ ਅਫ਼ੀਮ ਵਰਗੀ ਨਸ਼ੀਲੀ ਵਸਤੂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਜਦ ਹਵਾਲਾਤੀ ਮਨਦੀਪ ਸਿੰਘ ਦੀ ਪੁਲਸ ਪਾਰਟੀ ਮੋਗਾ ਅਦਾਲਤ ’ਚ ਪੇਸ਼ੀ ਭੁਗਤਾ ਕੇ ਵਾਪਸ ਲਿਆਈ ਤਾਂ ਜੇਲ੍ਹ ਨਿਯਮਾਂ ਅਨੁਸਾਰ ਡਿਓੜੀ ’ਚ ਡਿਊਟੀ ’ਤੇ ਤਾਇਨਾਤ ਹੈੱਡ ਵਾਰਡਨ ਭੁਪਿੰਦਰ ਸਿੰਘ ਅਤੇ ਪੈਸਕੋ ਕਰਮਚਾਰੀ ਗੁਰਸੇਵਕ ਸਿੰਘ ਨੇ, ਇਸ ਨੂੰ ਬੈਰਕ ਵਿੱਚ ਭੇਜਣ ਤੋਂ ਪਹਿਲਾਂ ਤਲਾਸ਼ੀ ਲਈ ਤਾਂ ਇਸ ਪਾਸੋਂ ਇੱਕ ਪੈੱਨ ਮਿਲਿਆ, ਜਿਸ ਵਿੱਚ ਇਸ ਨੇ ਅਫ਼ੀਮ ਵਰਗੀ ਨਸ਼ੀਲੀ ਵਸਤੂ ਭਰੀ ਹੋਈ ਸੀ। ਇਸ ਹਵਾਲਾਤੀ ਖ਼ਿਲਾਫ਼ ਸਹਾਇਕ ਸੁਪਰਡੈਂਟ ਜੇਲ੍ਹ ਕਰਮ ਸਿੰਘ ਵੱਲੋਂ ਥਾਣਾ ਸਿਟੀ ਫ਼ਰੀਦਕੋਟ ਨੂੰ ਲਿਖੇ ਗਏ ਪੱਤਰ ਨੰਬਰ 4265/19 ਜੁਲਾਈ 2021 ਅਨੁਸਾਰ ਹੁਣ ਹਵਾਲਾਤੀ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਹੋਰ ਵੱਖਰਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Shyna

This news is Content Editor Shyna