ਡਿਪਟੀ ਸਪੀਕਰ ਤੇ ਸਾਬਕਾ ਡਿਪਟੀ ਸੀ.ਐਮ. ਲਈ ਵਕਾਰ ਦਾ ਸਵਾਲ ਹੋਵੇਗਾ ਨਗਰ ਪਾਲਿਕਾ ਦਾ ਮਿਸ਼ਨ ਫਤਿਹ

12/20/2020 6:00:06 PM

ਮਲੋਟ (ਜੁਨੇਜਾ): ਭਾਵੇਂ ਅਜੇ ਨਗਰ ਪਾਲਿਕਾ ਚੋਣਾਂ ਸਬੰਧੀ ਤਰੀਕਾਂ ਦਾ ਐਲਾਨ ਨਹੀ ਹੋਇਆ ਪਰ ਮਲੋਟ ਦੀ ਨਗਰ ਪਾਲਿਕਾ ਚੋਣਾਂ ਨੂੰ ਫਤਿਹ ਕਰਨਾ ਕਾਂਗਰਸ ਅਤੇ ਅਕਾਲੀਆਂ ਲਈ ਵਕਾਰ ਦਾ ਸਵਾਲ ਹੋਵੇਗਾ।1977 ਤੋਂ 16 ਸਾਲਾਂ ਬਾਅਦ 1993 ਵਿਚ ਹੋਈ ਨਗਰ ਪਾਲਿਕਾ ਚੋਣ ਦੌਰਾਨ ਪੰਜਾਬ ਅੰਦਰ ਕਾਂਗਰਸ ਦੇ ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਦਬਦਬੇ ਵਾਲੀ ਸਰਕਾਰ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਪ੍ਰਧਾਨਗੀ ਦਾ ਅੰਕੜਾ ਛੂਹ ਨਹੀ ਸਕੀ ਪਰ ਇਸ ਸਾਲ ਸ਼ਹਿਰਾਂ ਵਿਚ ਆਧਾਰ ਹੀਨ ਅਕਾਲੀ ਦਲ ਦੀਆਂ ਜੜ੍ਹਾਂ ਰਾਮ ਸਿੰਘ ਭੁੱਲਰ ਅਤੇ ਬਖ਼ਸ਼ੀਸ਼ ਸਿੰਘ ਸਿੱਧੂ ਨੇ ਦੋ ਐੱਮ ਸੀਆਂ ਨੇ ਜਿੱਤ ਕਿ  ਲਾ ਦਿੱਤੀਆਂ। ਇਸ ਸਾਲ ਹੀ ਭਾਜਪਾ ਦਾ ਬਹੁਮਤ ਹੋਣ ਕਰਕੇ ਛਬੀਲ ਸਿੰਘ ਅਤੇ ਮਹਿਲਾ ਵਜੋਂ ਪ੍ਰੀਤਮ ਕੌਰ ਬਰਾੜ ਨੂੰ ਕੋਆਪਟ ਕੀਤਾ ਸੀ। ਪਰ ਅਕਾਲੀ ਦਲ ਦੀਆਂ ਅਜਿਹੀਆਂ ਜੜ੍ਹਾਂ ਲੱਗੀਆਂ ਇਸ ਤੋਂ ਬਾਅਦ ਅਗਲੀਆਂ ਚਾਰ ਚੋਣਾਂ ’ਚ ਸਿਰਫ 2003 ਵਾਲਾ ਪਲਾਨ ਛੱਡ ਕਿ ਹੁਣ ਤੱਕ ਅਕਾਲੀ ਦਲ ਦੇ ਬਹੁਮਤ ਵਾਲੀ ਨਗਰ ਪਾਲਿਕਾ ਅਤੇ ਪ੍ਰਧਾਨ ਬਣਦਾ ਰਿਹਾ ਅਤੇ ਭਾਜਪਾ ਨੰਬਰ ਦੋ ਤੇ ਆ ਗਈ। ਇਸ ਵਾਰ ਫਿਰ ਪੰਜਾਬ ਅੰਦਰ ਕਾਂਗਰਸ ਦਾ ਪਰਚਮ ਲਹਿਰਾ ਰਿਹਾ ਹੈ ਅਤੇ ਅਕਾਲੀ ਦਲ ਵਿਰੋਧ ਧਿਰ ਵਿਚ ਨਹੀ ਰਹਿ ਗਿਆ। ਪਰ ਪਿਛਲੇ ਬਲਾਕ ਸੰਮਤੀ ਚੋਣਾਂ ਵਿਚ ਜਿਵੇਂ ਸਾਰੇ ਪੰਜਾਬ ਅੰਦਰ ਮਜੀਠਾ ਤੋਂ ਬਾਅਦ ਮਲੋਟ ਲੰਬੀ ਵਿਚ ਹੀ ਅਕਾਲੀ ਦਲ ਨੂੰ ਬਹੁਮਤ ਮਿਲਿਆ ਉਵੇਂ ਹੁਣ ਅਕਾਲੀ ਦਲ ਵੱਲੋਂ ਇਸ ਵਾਰ ਫਿਰ ਮਲੋਟ ਨਗਰ ਪਾਲਿਕਾ ਤੇ ਜਿੱਤ ਪ੍ਰਾਪਤ ਕਰਨ ਲਈ ਜੋਰ ਅਜਮਾਈ ਕਰਨ ਦਾ ਮਨ ਹੈ।

ਇਹ ਵੀ ਪੜ੍ਹੋ:  ਇਨ੍ਹਾਂ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2020, ਵਿਦੇਸ਼ੀ ਧਰਤੀ ਨੇ ਉਜਾੜੇ ਕਈ ਪਰਿਵਾਰ

ਉਧਰ ਕਾਂਗਰਸ ਪਾਰਟੀ ਵੀ ਬਲਾਕ ਸੰਮਤੀ ਦੀ ਹਾਰ ਦਾ ਬਦਲਾ ਨਗਰ ਪਾਲਿਕਾ ਵਿਚ ਲੈਣ ਦਾ ਪੂਰਾ ਮਨ ਬਣਾਈ ਬੈਠੀ ਹੈ। ਭਾਵੇਂ ਕਾਂਗਰਸ ਤੇ ਅਕਾਲੀ ਦਲ ਤੋਂ ਬਿਨਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਸਾਰੀਆਂ 27 ਸੀਟਾਂ ਉਪਰ ਦਾਅ ਖੇਡ ਰਹੀ ਹੈ ਪਰ ਪਰ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚ ਹੋਵੇਗਾ।ਇਸ ਸਬੰਧੀ ਜਿਥੇ ਕਾਂਗਰਸ ਪਾਰਟੀ ਦੇ ਵਿਧਾਇਕ ਸ੍ਰੀ ਭੱਟੀ ਵੱਲੋਂ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ ਅਤੇ ਸ਼ੁਭਦੀਪ ਸਿੰਘ ਬਿੱਟੂ ਸਮੇਤ ਆਪਣੀ ਟੀਮ ਨਾਲ ਟਿਕਟਾਂ ਦੇਣ ਦੇ ਮਾਮਲੇ ਤੇ ਫੂਕ-ਫੂਕ ਕਿ ਕਦਮ ਰੱਖ ਰਹੇ ਹਨ ਉਥੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ ਹੇਠ ਚੱਲ ਰਹੀਆਂ ਸਰਗਮਰੀਆਂ ਤੇ ਬਾਦਲ ਪਰਿਵਾਰ ਦੀ ਪੂਰੀ ਨਜ਼ਰ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਭਾਜਪਾ ਦੇ ਵੱਖ ਹੋਣ ਦਾ ਅਸਰ ਅਕਾਲੀ ਦਲ ਜਰੂਰ ਹੋਵੇਗਾ। ਇਸ ਲਈ ਸਮਝਿਆ ਜਾ ਰਿਹਾ ਹੈ ਇਹ ਚੋਣ ਤੇ ਜਿੱਤ ਹਾਸਿਲ ਕਰਨਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਦੇ ਵਕਾਰ ਦਾ ਸਵਾਲ ਹੈ। 

ਇਹ ਵੀ ਪੜ੍ਹੋ:  ਬਠਿੰਡਾ ਦੀ ਲਾਡਲੀ ਨੇ ਦਿੱਲੀ ’ਚ ਜੱਜ ਬਣ ਕੇ ਚਮਕਾਇਆ ਮਾਪਿਆਂ ਦਾ ਨਾਂ


Shyna

Content Editor

Related News