ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਨ ਦਾ ਹੋਕਾ ਦਿੰਦੀ ਵੈਨ ਨੂੰ ਦਿਖਾਈ ਹਰੀ ਝੰਡੀ

10/09/2019 9:18:43 PM

ਮਾਨਸਾ, (ਮਿੱਤਲ)- ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਝੋਨੇ ਦੀ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਖੇਤੀਬਾੜੀ ਵਿਭਾਗ ਦੀਆਂ ਪੰਜ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਮਾਰੋਹ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਮਾਨਸਾ ਦੇ ਕਿਸਾਨ ਵਧੇਰੇ ਜਿੰਮੇਵਾਰ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੇ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਬਜਾਏ ਖੇਤ ਵਿਚ ਹੀ ਰਲਾਉਣ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਪ੍ਰਵਿਰਤੀ ਨੂੰ ਪੂਰੀ ਤਰਾਂ ਬੰਦ ਕਰਨ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਅੱਜ ਰਵਾਨਾ ਕੀਤੀਆਂ ਪੰਜਾ ਵੈਨਾਂ ਬੁਢਲਾਡਾ, ਮਾਨਸਾ, ਸਰਦੂਲਗੜ੍ਹ, ਝੁਨੀਰ ਅਤੇ ਭੀਖੀ ਦੇ ਇਲਾਕਿਆਂ ਵਿਚ ਚੱਲਣਗੀਆਂ। ਬੁਢਲਾਡਾ ਵਿਚ ਵੈਨ ਤਿੰਨ ਦਿਨਾਂ ਵਿਚ 90 ਪਿੰਡਾਂ ਦਾ ਦੌਰਾ ਕਰੇਗੀ ਜਦਕਿ ਮਾਨਸਾ, ਸਰਦੂਲਗੜ੍ਹ, ਝੁਨੀਰ ਅਤੇ ਭੀਖੀ ਦਾ ਖੇਤਰ ਅਗਲੇ ਦੋ ਦਿਨਾਂ ਵਿਚ ਕਵਰ ਕੀਤਾ ਜਾਵੇਗਾ। ਵੈਨਾਂ ਆਡੀਓ, ਵੀਡੀਓ, ਸਾਹਿਤ ਅਤੇ ਬੈਨਰਾਂ ਨਾਲ ਲੈਸ ਕੀਤੀਆਂ ਗਈਆਂ ਹਨ।

Bharat Thapa

This news is Content Editor Bharat Thapa