ਸਥਾਨਕ ਸਰਕਾਰਾਂ ਵਿਭਾਗ ਦੀਆਂ 5 ਨਵੀਆਂ ਸੇਵਾਵਾਂ ਜ਼ਿਲ੍ਹੇ ਦੇ ਸਾਰੇ 26 ਸੇਵਾ ਕੇਂਦਰਾਂ ’ਚ ਉਪਲੱਬਧ : ਡੀ. ਸੀ

11/15/2021 5:41:47 PM

ਫਿਰੋਜ਼ਪੁਰ (ਹਰਚਰਨ ਸਿੰਘ ਸਾਮਾ, ਬਿੱਟੂ) : ਸਥਾਨਕ ਸਰਕਾਰਾਂ ਵਿਭਾਗ ਦੀਆਂ 5 ਨਵੀਆਂ ਸੇਵਾਵਾਂ ਜ਼ਿਲ੍ਹੇ ਦੇ ਸਾਰੇ 26 ਸੇਵਾ ਕੇਂਦਰਾਂ ਵਿਚ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ 5 ਨਵੀਆਂ ਸੇਵਾਵਾਂ ਨੂੰ ਈ–ਸੇਵਾ ਨਾਲ ਜੋੜਿਆ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਦਿੱਤੀ। ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਆਂ ਸੇਵਾਵਾਂ ਵਿਚ ਨਗਰ ਕੌਂਸਲ, ਕਸਬਿਆ ਵਿਚ ਜਲ ਸਪਲਾਈ ਜਾਂ ਸੀਵਰੇਜ ਕੁਨੈਕਸ਼ਨ ਦੀ ਮਨਜ਼ੂਰੀ, ਕਾਰਪੋਰੇਸ਼ਨ ਸ਼ਹਿਰਾਂ ਵਿਚ ਜਲ ਸਪਲਾਈ ਜਾਂ ਸੀਵਰੇਜ ਕੁਨੈਕਸ਼ਨ ਦੀ ਮਨਜ਼ੂਰੀ, ਆਨ ਲਾਈਨ ਫਾਇਰ ਐੱਨ. ਓ. ਸੀ  (ਇਤਰਾਜਹੀਣਤਾ ਸਰਟੀਫਿਕੇਟ) ਅਪਲਾਈ ਕਰਨਾ, ਪਾਣੀ ਅਤੇ ਸੀਵਰੇਜ ਬਿੱਲ ਦਾ ਟਾਈਟਲ ਬਦਲਣਾ (ਕੁਨੈਕਸ਼ਨ ਕਿਸੇ ਹੋਰ ਦੇ ਨਾਮ ਕਰਨਾ) ਸ਼ਾਮਿਲ ਹਨ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਬਿਨੈਕਾਰ ਫਿਰੋਜ਼ਪੁਰ ਜ਼ਿਲ੍ਹੇ ਦੇ 26 ਸੇਵਾ ਕੇਂਦਰਾਂ ’ਚੋਂ ਕਿਸੇ ਵੀ ਨੇੜੇ ਦੇ ਸੇਵਾ ਕੇਂਦਰਾਂ ’ਚ ਜਾ ਕੇ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ, ਤਲਵਿੰਦਰ ਸਿੰਘ, ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਰਾਜੇਸ਼ ਗੌਤਮ ਹਾਜ਼ਿਰ ਸਨ।

 


Gurminder Singh

Content Editor

Related News