ਮੈਡੀਕਲ ਅਧਿਕਾਰੀਆਂ ਦੀਆਂ ਅਸਾਮੀਆਂ ਦੀ ਭਰਤੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ: ਸਿਹਤ ਮੰਤਰੀ

08/08/2020 2:01:12 PM

ਤਪਾ ਮੰਡੀ (ਸ਼ਾਮ,ਗਰਗ): ਕੋਵਿਡ-19 ਮਹਾਮਾਰੀ ਦੌਰਾਨ ਸੂਬੇ ਦੇ ਦਿਹਾਤੀ ਖੇਤਰਾਂ 'ਚ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ, ਮਾਹਰਾਂ ਦੀ ਘਾਟ ਪੂਰਾ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਲੋਂ ਰੈਗੂਲਰ ਆਧਾਰ 'ਤੇ ਮੈਡੀਕਲ ਅਧਿਕਾਰੀਆਂ (ਮਾਹਰਾਂ) ਦੀਆਂ 323 ਅਸਾਮੀਆਂ ਦੀ ਭਰਤੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ

ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮਾਰਕਿਟ ਕਮੇਟੀ ਦਫਤਰ ਤਪਾ 'ਚ ਸਿਹਤ ਵਿਭਾਗ ਦੀ ਇੱਕ ਹੋਈ ਮੀਟਿੰਗ ਤੋਂ ਬਾਅਦ ਚੌਂਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ  ਸੁਝਾਅ ਦਿੱਤਾ ਕਿ ਆਮ ਜਨਤਾ ਨੂੰ ਮਾਸਕ ਪਾਉਣ ਅਤੇ ਕੋਰੋਨਾ ਤੋਂ ਬਚਾਅ ਲਈ ਪੂਰਨ ਇਹਤਿਆਤ ਵਰਤਣ ਲਈ ਹੋਰ ਵਧੇਰੇ ਪ੍ਰੇਰਿਤ ਕੀਤਾ ਜਾਵੇ,ਕਿਉਂਕਿ ਬਚਾਅ ਵਿਚ ਹੀ ਬਚਾਅ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਕੋਰੋਨਾ ਕੇਅਰ ਸੈਂਟਰਾਂ 'ਚ ਭਾਰਤੀ ਕੋਵਿਡ ਪਾਜ਼ੇਟਿਵ ਮਰੀਜ਼ਾਂ ਲਈ ਸਾਕਾਰਾਤਮਕ ਸੰਗੀਤ ਜਾਂ ਹੋਰ ਉਤਸ਼ਾਹ ਵਧਾਊ ਗਤੀਵਿਧੀਆਂ 'ਤੇ ਵਧੇਰੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਅੰਦਰੂਨੀ ਤੌਰ 'ਤੇ ਮਜ਼ਬੂਤ ਰਹਿ ਕੇ ਕੋਰੋਨਾ ਨੂੰ ਮਾਤ ਦੇ ਸਕਣ।

ਇਹ ਵੀ ਪੜ੍ਹੋ: ਪ੍ਰੇਮੀ ਨੂੰ ਰਾਸ ਨਾ ਆਇਆ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ, ਕਰ ਦਿੱਤਾ ਇਹ ਕਾਂਡ

ਉਨ੍ਹਾਂ ਆਖਿਆ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੇਸ ਵੱਡੇ ਪੱਧਰ 'ਤੇ ਵਧਣ ਕਾਰਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧੇ ਹਨ, ਕਿਉਂਕਿ ਉਥੋਂ ਦੇ ਵੱਡੀ ਗਿਣਤੀ ਮਰੀਜ਼ ਪੰਜਾਬ ਦੇ ਹਸਪਤਾਲਾਂ 'ਚ ਭਰਤੀ ਹੋਏ ਹਨ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਪੂਰਨ ਇਹਤਿਆਤ ਵਰਤਣ।ਇਸ ਮੌਕੇ ਹਾਜ਼ਰ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ,ਉਪ-ਚੇਅਰਮੈਨ ਭੁਪਿੰਦਰ ਸਿੰਘ ਸਿਧੂ,ਲੇਖਾਕਾਰ ਬਲਵੰਤ ਸਿੰਘ ਨੰਬਰਦਾਰ,ਸੁਪਰਡੈਂਟ ਮੱਖਣ ਸਿੰਘ,ਸੁਪਰਵਾਈਜਰ ਧਰਮਿੰਦਰ ਮਾਂਗਟ,ਗੁਰਦੀਪ ਸਿੰਘ ਬਦਰਾ,ਗੁਰਲਾਲ ਸਿੰਘ ਧਾਲੀਵਾਲ,ਗੁਰਮੁੱਖ ਸਿੰਘ ਸਿਧੂ,ਹਰਦੀਪ ਸਿੰਘ ਸਿਧੂ,ਗੁਰਪ੍ਰੀਤ ਸਿੰਘ ਸੁਮਲ,ਪਰਮਜੀਤ ਕੋਰ,ਜੀਤ ਸਿੰਘ ਆਲੀਕੇ,ਤਰਲੋਕ ਸਿੰਘ ਆਲੀਕੇ,ਕੁਲਵੰਤ ਸਿੰਘ ਧਾਲੀਵਾਲ ਆਦਿ ਨੇ ਧਾਰਮਿਕ ਚਿੰਨ  ਦੇਕੇ ਸਨਮਾਨਿਤ ਕੀਤਾ ਗਿਆ।


Shyna

Content Editor

Related News