ਖਜਾਨਾ ਖਾਲੀ: ਵਿੱਤ ਵਿਭਾਗ ਨੇ ਬਾਡੀਜ਼ ਦੇ 400 ਕਰੋੜ ਦੇ ਬਿੱਲ ਰੋਕੇ ਕਰਮਚਾਰੀਆਂ ਨੂੰ ਤਨਖਾਹ ਦੇਣੀ ਮੁਸ਼ਕਲ

12/04/2019 11:55:03 AM

ਬਠਿੰਡਾ: ਸੂਬਾ ਸਰਕਾਰ 'ਤੇ ਛਾਏ ਆਰਥਿਕ ਸੰਕਟ ਦਾ ਅਸਰ ਸ਼ਹਿਰੀ ਵਿਕਾਸ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਬਾਡੀਜ਼ ਵਿਭਾਗ ਦੇ ਅਕਤੂਬਰ ਮਹੀਨੇ 'ਚ ਜਮ੍ਹਾ ਕਰਵਾਏ 400 ਕਰੋੜ ਦੀ ਗ੍ਰਾਂਟ ਇਨ ਐੱਡ ਅਤੇ ਹੋਰ ਯੋਜਨਾਵਾਂ ਦੇ ਬਿੱਲ ਵਿੱਤ ਵਿਭਾਗ ਨੇ ਰੋਕ ਲਏ ਹਨ। ਉੱਥੇ ਨਵੰਬਰ ਮਹੀਨੇ ਦੇ ਕਰੀਬ 150 ਕਰੋੜ ਰੁਪਏ ਦੇ ਬਿੱਲ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਮੇਂ 'ਚ ਨਗਰ ਨਿਗਮਾਂ ਅਤੇ ਕੌਂਸਲਰਾਂ ਦੇ ਲਈ ਮੁਲਾਜ਼ਮਾਂ ਦੀ ਸੈਲਰੀ ਦੇਣਾ ਮੁਸ਼ਕਲ ਹੋ ਗਿਆ ਹੈ। ਇਸ ਦੇ ਇਲਾਵਾ ਮੁਲਾਜ਼ਮਾਂ ਦੀ ਪੈਨਸ਼ਨ ਭੱਤੇ 'ਚ ਨਿਗਮ ਅਤੇ ਕੌਂਸਲਰ ਆਪਣਾ ਸ਼ੇਅਰ ਜਮ੍ਹਾ ਨਹੀਂ ਕਰਵਾ ਰਹੇ ਹਨ। ਕੇਂਦਰੀ ਯੋਜਨਾਵਾਂ 'ਤੇ ਵੀ ਇਸ ਦਾ ਅਸਰ ਪਿਆ ਹੈ। ਜੇਕਰ ਇਸ 'ਚ ਸੁਧਾਰ ਨਾ ਹੋਇਆ ਤਾਂ ਨਿਗਮਾਂ ਅਤੇ ਕੌਂਸਲਰਾਂ ਨੂੰ ਸੈਲਰੀ ਦੇਣ ਦੇ ਲਾਲੇ ਪੈ ਜਾਣਗੇ, ਕਿਉਂਕਿ ਨਿਗਮਾਂ ਅਤੇ ਕੌਂਸਲਰਾਂ ਦੀ 60 ਫੀਸਦੀ ਆਮਦਨ ਬਾਡੀਜ਼ ਵਿਭਾਗ ਵਲੋਂ ਜੀ.ਐੱਸ.ਟੀ. ਫੰਡ ਦੀ ਏਵਜ 'ਚ ਮਿਲਣ ਵਾਲੀ ਗ੍ਰਾਂਟ ਇਨ ਐੱਡ ਦੇ ਸਹਾਰੇ ਚੱਲਦੀ ਹੈ।

1. ਵਿੱਤ ਵਿਭਾਗ ਨੇ ਬਾਡੀਜ਼ ਵਿਭਾਗ ਨੂੰ ਜੀ.ਐੱਸ.ਟੀ. ਦੇ ਬਦਲੇ ਪ੍ਰਦੇਸ਼ ਦੀ 167 ਨਗਰ ਨਿਗਮਾਂ ਅਤੇ ਕੌਂਸਲਰਾਂ ਨੂੰ ਗ੍ਰਾਂਟ ਇਨ ਐਡ ਦੇ ਰੂਪ 'ਚ ਸਲਾਨਾ 1539 ਕਰੋੜ ਦੀ ਸਹਾਇਤਾ ਦੇਣ ਦਾ ਬਜਟ ਪਾਸ ਕੀਤਾ ਹੈ।
2. ਇਸ ਦੇ ਤਹਿਤ ਹਰ ਮਹੀਨੇ ਕਰੀਬ 153.90 ਕਰੋੜ ਰੁਪਏ ਗ੍ਰਾਂਟ ਇਨ ਐਡ ਦੇ ਤੌਰ 'ਤੇ 13 ਨਿਗਮਾਂ ਸਮੇਤ ਕੌਂਸਲਰਾਂ ਨੂੰ ਦਿੱਤੇ ਜਾਂਦੇ ਹਨ, ਜਿਸ 'ਚ ਮੁਲਾਜ਼ਮਾਂ ਦਾ ਪੈਨਸ਼ਨ ਫੰਡ ਵੀ ਸ਼ਾਮਲ ਹੈ।
3. ਇਸ ਕ੍ਰਮ 'ਚ ਅਕਤੂਬਰ ਮਹੀਨੇ 'ਚ ਬਾਡੀਜ਼ ਵਿਭਾਗ ਨੇ 153.90 ਕਰੋੜ ਦਾ ਬਿੱਲ ਵਿੱਤ ਵਿਭਾਗ ਨੂੰ ਭੇਜਿਆ ਸੀ, ਜਿਸ ਨੂੰ ਅੱਜ ਤੱਕ ਪਾਸ ਨਹੀਂ ਕੀਤਾ ਗਿਆ।
4. ਹੁਣ ਨਵੰਬਰ ਮਹੀਨੇ 'ਚ ਫਿਰ ਇਹ ਇੰਨਾ ਹੀ ਬਿੱਲ ਗ੍ਰਾਂਟ ਇਨ ਐਡ ਰਾਸ਼ੀ ਨੂੰ ਭੇਜਿਆ ਗਿਆ, ਜਿਸ ਨਾਲ ਆਰਥਿਕ ਮੰਦਹਾਲੀ ਦਾ ਹਵਾਲਾ ਦੇ ਕੇ ਲੈਣ ਤੋਂ ਇਨਕਾਰ ਕਰ ਦਿੱਤਾ। ਇਸ 'ਚ 26 ਕਰੋੜ ਰੁਪਏ ਦੀ ਪੈਨਸ਼ਨ ਰਾਸ਼ੀ ਸੀ ਜੋ ਪ੍ਰਦੇਸ਼ ਦੇ ਨਿਗਮ ਅਤੇ ਕੌਂਸਲਰਾਂ ਦੇ ਮੁਲਾਜ਼ਮਾਂ ਦੇ ਖਾਤੇ 'ਚ ਜਾਣੀ ਸੀ।

ਸੀਵਰੇਜ ਬੋਰਡ ਨੂੰ ਨਹੀਂ ਮਿਲੀ 8 ਕਰੋੜ ਦੀ ਰਾਸ਼ੀ, ਕੰਮ ਹੋ ਰਿਹਾ ਪ੍ਰਭਾਵਿਤ
ਪ੍ਰਦੇਸ਼ ਦੀ 59 ਨਗਰ ਕੌਂਸਲਰਾਂ 'ਚ ਪਾਣੀ ਅਤੇ ਸੀਵਰੇਜ ਦੇ ਰੱਖ-ਰਖਾਅ ਦਾ ਕੰਮ ਵਾਟਰ ਸਪਲਾਈ ਬੋਰਡ ਦੇਖਦਾ ਹੈ। ਇਸ ਦਾ 3.92 ਕਰੋੜ ਰੁਪਏ ਦਾ ਬਿੱਲ ਹਰ ਮਹੀਨੇ ਬਾਡੀਜ਼ ਵਿਭਾਗ ਗ੍ਰਾਂਟ ਇਨ ਐਡ 'ਚ ਕੱਟ ਕੇ ਸੀਵਰੇਜ ਬੋਰਡ ਨੂੰ ਭੇਜਦਾ ਹੈ ਪਰ ਪਿਛਲੇ 2 ਮਹੀਨੇ ਤੋਂ ਇਸ ਹੈੱਡ ਦੀ ਕਰੀਬ 8 ਕਰੋੜ ਦੀ ਰਾਸ਼ੀ ਸੀਵਰੇਜ ਬੋਰਡ ਨੂੰ ਨਹੀਂ ਭੇਜੀ ਗਈ ਹੈ। ਇਸ ਨਾਲ ਛੋਟੇ ਸ਼ਹਿਰਾਂ 'ਚ ਸੀਵਰੇਜ ਰੱਖ-ਰਖਾਅ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਮੁਲਾਜ਼ਮਾਂ ਦੀ ਤਨਖਾਹ ਦੇਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਦੇ ਇਲਾਵਾ ਕੇਂਦਰ ਸਰਕਾਰ ਦੀ ਅਮ੍ਰਿਤ ਯੋਜਨਾ, ਸਮਾਰਟ ਸਿਟੀ ਪ੍ਰਾਜੈਕਟ, ਸਵੱਛ ਭਾਰਤ ਮੁਹਿੰਮ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।


Shyna

Content Editor

Related News