ਸਿੱਖਿਆ ਵਿਭਾਗ ਵਲੋਂ 8 ਪੀ.ਈ.ਐੱਸ ਗਰੁੱਪ ਏ ਕੇਡਰ ਦੇ ਅਧਿਕਾਰੀਆਂ ਦੇ ਤਬਾਦਲੇ

06/30/2020 1:11:00 PM

ਸ਼ੇਰਪੁਰ (ਅਨੀਸ਼): ਸਿੱਖਿਆ ਵਿਭਾਗ ਨੇ ਪੀ.ਈ.ਐੱਸ (ਸਕੂਲ ਅਤੇ ਇੰਸਪੈਕਸ਼ਨ) ਗਰੁੱਪ ਏ ਕੇਡਰ ਦੇ 8 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਜਿਨ੍ਹਾਂ ਪ੍ਰਿੰਸੀਪਲਾਂ ਦੀ ਬਦਲੀ ਉਪਰੰਤ ਪਿਛਲੇ ਸਟੇਸ਼ਨ 'ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਰਹਿ ਜਾਂਦਾ, ਉਨ੍ਹਾਂ ਸਕੂਲਾਂ 'ਚ ਉਹ ਹਫਤੇ ਦੇ ਅਖੀਰਲੇ ਤਿੰਨ ਦਿਨ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਜਾਣਗੇ ਤੇ ਨਵੀਂ ਤਾਇਨਾਤੀ ਵਾਲੀ ਥਾਂ 'ਤੇ ਹਫਤੇ ਦੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਜਾਣਗੇ।

ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਰਾਜੇਸ਼ ਕੁਮਾਰ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਲੂਰ (ਬਰਨਾਲਾ), ਗੁਰਮੀਤ ਸਿੰਘ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦੀ (ਸ.ਭ.ਸ ਨਗਰ) ਵਰਿੰਦਰ ਸਿੰਘ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰੋਕੇ ਕਲਾਂ (ਮਾਨਸਾ), ਤਰਲੋਕ ਸਿੰਘ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਸਾਝ ਕਲਾਂ (ਜਲੰਧਰ) , ਸਤਿਆ ਰਾਣੀ ਨੂੰ ਪ੍ਰਿੰਸੀਪਲ ਸ.ਸ.ਸ.ਸ (ਕੰਨਿਆ) ਗੁਰਾਇਆ (ਜਲੰਧਰ), ਅਮਰੀਕ ਸਿੰਘ ਨੂੰ ਉਪ ਜ਼ਿਲਾ ਸਿੱਖਿਆ ਅਫਸਰ (ਸੈ:ਸਿ) ਸ਼ਹੀਦ ਭਗਤ ਸਿੰਘ ਨਗਰ, ਰਾਜਨ ਭਾਰਦਵਾਜ ਨੂੰ ਪ੍ਰਿੰਸੀਪਲ ਸ.ਸ.ਸ.ਸ ਮੰਡਾਲੀ (ਸ.ਭ.ਸ) ਨਗਰ ਅਤੇ ਦਵਿੰਦਰ ਕੌਰ ਨੂੰ ਪ੍ਰਿੰਸੀਪਲ ਸ.ਸ.ਸ.ਸ ਰਾਮਿਦੀ (ਕਪੂਰਥਲਾ) ਵਿਖੇ ਤੈਨਾਂਤ ਕੀਤਾ ਗਿਆ ਹੈ।


Shyna

Content Editor

Related News