ਮਾਣਯੋਗ ਅਦਾਲਤ ਵਲੋਂ ਡੀ.ਈ.ਓ ਦਫਤਰ ਦੀ ਕੁਰਕੀ ਕਰਨ ਦੇ ਹੁਕਮ ਜਾਰੀ

10/16/2019 5:43:15 PM

ਲੁਧਿਆਣਾ (ਸਲੂਜਾ) - ਪ੍ਰਾਇਮਰੀ ਸਕੂਲ ਸਮਰਾਲਾ ਦੇ ਇਕ ਅਧਿਆਪਕ ਦੇ ਰੂਪ 'ਚ ਸੇਵਾ ਮੁਕਤ ਹੋਈ ਹਰਭਜਨ ਕੌਰ ਨੂੰ 2001 ਤੋਂ ਪੈਨਸ਼ਨ ਅਤੇ ਹੋਰ ਲਾਭ ਨਾ ਦਿੱਤੇ ਜਾਣ 'ਤੇ ਅਦਾਲਤ ਨੇ ਨੋਟਿਸ ਜਾਰੀ ਕਰਦੇ ਹੋਏ ਡੀ.ਈ.ਓ ਦਫਤਰ ਲੁਧਿਆਣਾ ਦੀ ਕੁਰਕੀ ਕਰਨ ਦੇ ਹੁਕਮ ਦਿੱਤੇ ਹਨ। ਮਾਣਯੋਗ ਅਦਾਲਤ ਸਿਵਲ ਜੱਜ ਜੂਨਿਅਨ ਡਵਿਜ਼ਨ ਲੁਧਿਆਣਾ ਗੀਤਾ ਰਾਣੀ ਨੇ ਪੀੜਤ ਅਧਿਆਪਕ ਨੂੰ ਪੈਨਸ਼ਨ, ਗ੍ਰੈਜੂਏਟੀ ਅਤੇ ਐੱਲ.ਟੀ.ਸੀ. ਸਣੇ 19 ਲੱਖ 6 ਹਜ਼ਾਰ 455 ਰੁਪਏ ਅਦਾ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਇਸ ਕੇਸ ਦੀ ਪੇਰਵੀ ਕਰਨ ਵਾਲੇ ਐਡਵੋਕੇਟ ਦਵਿੰਦਰ ਸਿੰਘ ਸੈਣੀ, ਗੁਰਪ੍ਰੀਤ ਸਿੰਘ ਸੈਣੀ ਅਤੇ ਗਗਨ ਨੇ ਦੱਸਿਆ ਕਿ ਅਦਾਲਤ ਵਲੋਂ ਹੁਕਮ ਜਾਰੀ ਹੁੰਦੇ ਸਾਰ ਹੀ ਡੀ.ਈ.ਓ. ਦਫਤਰ ਦੇ ਸਾਮਾਨ ਨੂੰ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਦਾਲਤੀ ਟੀਮ ਦੀ ਹਾਜ਼ਰੀ 'ਚ ਜਦੋਂ ਡੀ.ਈ.ਓ ਦਫਤਰ ਤੋਂ ਕੰਪਿਊਟਰ, ਟੇਬਲ, ਕੁਰਸੀ, ਏ.ਸੀ. ਸਣੇ ਹੋਰ ਸਾਮਾਨ ਇਕੱਠਾ ਕੀਤਾ ਜਾ ਰਿਹਾ ਸੀ ਤਾਂ ਦਫਤਰ 'ਚ ਹਫੜਾ-ਤਫੜੀ ਮਚ ਗਈ। ਡੀ.ਈ.ਓ ਵਿਭਾਗ ਦੇ ਅਧਿਕਾਰੀਆਂ ਨੇ ਪੀੜਤ ਅਧਿਆਪਕ ਨੂੰ ਬਣਦੀ ਰਕਮ ਦਾ ਚੈੱਕ ਦੇਣ ਦਾ ਭਰੋਸਾ ਦਿੱਤਾ। ਇਸ ਮਾਮਲੇ ਦੇ ਸਬੰਧ 'ਚ ਜਦੋਂ ਡਿਪਟੀ ਡੀ.ਈ.ਓ ਕੁਲਦੀਪ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਕਹਿਣ ਦੀ ਥਾਂ ਇਹ ਕਹਿ ਕੇ ਗੱਲ ਨੂੰ ਖਤਮ ਕਰ ਦਿੱਤਾ ਸੀ ਉਹ ਡੀ.ਈ.ਓ ਨਾਲ ਸੰਪਰਕ ਕਰ ਲੈਣ।


rajwinder kaur

Content Editor

Related News