ਡੇਂਗੂ ਦੇ ਕਹਿਰ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

12/15/2019 5:41:16 PM

ਖੰਨਾ (ਵਿਪਨ)—ਪੰਜਾਬ ਸਰਕਾਰ ਆਮ ਜਨਤਾ ਦੀ ਸਿਹਤ ਸੁਵਿਧਾਵਾਂ ਨੂੰ ਲੈ ਕੇ ਕਿੰਨੀ ਗੰਭੀਰ ਹੈ ਇਸ ਦੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ ਖੰਨਾ ਦੇ ਨੇੜਲੇ ਪਿੰਡ ਬਗਲੀ ਕਲਾਂ 'ਚ ਜਿੱਥੇ ਪਿੰਡ ਵਾਸੀਆਂ ਦੇ ਮੁਤਾਬਕ ਪਲੇਟਲੈੱਸ ਘੱਟ ਹੋਣ ਅਤੇ ਡੇਂਗੂ ਦੀ ਵਜ੍ਹਾ ਨਾਲ 25 ਤੋਂ 27 ਮੌਤਾਂ ਹੋ ਚੁੱਕੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਕ ਅਜਿਹਾ ਪਰਿਵਾਰ ਵੀ ਹੈ ਜਿੱਥੇ ਇਕ ਪਰਿਵਾਰ ਦੇ ਚਾਰ ਮੈਂਬਰਾਂ 'ਚੋਂ 3 ਦੀ ਡੇਂਗੂ ਦੇ ਕਾਰਨ ਮੌਤ ਹੋ ਗਈ ਹੈ। ਇਸ ਦੌਰਾਨ ਜਦੋਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ .ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੌਤਾਂ ਪਿੱਛੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਇਸ ਸਭ ਲਈ ਸਰਵੇਅ ਕਰਵਾਏ ਜਾ ਰਹੇ ਹਨ।


Shyna

Content Editor

Related News