ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ''ਤੇ ਕੁੱਕ ਵਰਕਰਾਂ ਵਲੋਂ ਜ਼ਾਹਰ ਕੀਤਾ ਰੋਸ ਪ੍ਰਦਰਸ਼ਨ

05/15/2020 2:29:16 PM

ਤਪਾ ਮੰਡੀ (ਸ਼ਾਮ,ਗਰਗ): ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ 'ਤੇ ਜ਼ਿਲੇ ਦੇ ਪ੍ਰਧਾਨ ਜੁਗਰਾਜ ਸਿੰਘ ਟੱਲੇਵਾਲ ,ਡੀ.ਟੀ.ਐੱਫ. ਬਲਾਕ ਸਹਿਣਾ ਦੇ ਪ੍ਰਧਾਨ ਸੱਤਪਾਲ ਤਪਾ ,ਗਜਿੰਦਰ ਸਿੰਘ , ਚਾਨਣ ਸਿੰਘ ,ਜਸਵੰਤ ਰਾਏ ,ਸੁਖਪਾਲ ਕੌਰ ਦੀ ਅਗਵਾਈ 'ਚ ਮਿਡ ਡੇਅ ਮੀਲ ਕੁੱਕ ਵਰਕਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਮਿਡ ਡੇਅ ਮੀਲ ਕੁੱਕ ਵਰਕਰਾਂ ਨੂੰ ਨਾ ਮਾਤਰ ਸਤਾਰਾਂ ਸੌ ਰੁਪਏ ਮਾਣ ਭੱਤਾ ਦਿੱਤਾ ਜਾਂਦਾ ਹੈ।ਉਹ ਵੀ ਸਾਲ 'ਚ ਦਸ ਮਹੀਨੇ ਹੀ ਦਿੱਤਾ ਜਾਂਦਾ ਹੈ। ਛੁੱਟੀਆਂ ਦਾ ਮਿਹਨਤਾਨਾ ਕੱਟ ਲਿਆ ਜਾਂਦਾ ਹੈ । ਜਦ ਕਿ ਛੁੱਟੀਆਂ 'ਚ ਵੀ ਅਨਾਜ ਦੀ ਸਾਂਭ-ਸੰਭਾਲ ਅਤੇ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਪੌਸ਼ਟਿਕ ਭੋਜਨ  ਇਨ੍ਹਾਂ ਵਲੋਂ ਬਣਾ ਕੇ ਖਵਾਇਆ ਜਾਂਦਾ ਹੈ । ਇੰਨਾ ਸੋਸ਼ਣ ਸ਼ਾਇਦ ਹੀ ਕਿਸੇ ਸਮਾਜ ਦੇ ਵਰਗ ਦਾ ਹੁੰਦਾ ਹੋਵੇ ।

ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਜਾਂ ਦਸ ਹਜ਼ਾਰ ਰੁਪਏ ਮਹੀਨਾ ਮਿਹਨਤਾਨਾ ਦਿੱਤਾ ਜਾਵੇ। ਇਸ ਮੌਕੇ ਪਰਮਜੀਤ ਕੌਰ ,ਗੁਰਮੀਤ ਕੌਰ ,ਕਰਨੈਲ ਕੌਰ ,ਸੁਨੀਤਾ ਰਾਣੀ ,ਜਸਪ੍ਰੀਤ ਕੌਰ ,ਵੀਰਪਾਲ ਕੌਰ ,ਕਰਮਜੀਤ ਕੌਰ ,ਸੁਖਪਾਲ ਕੌਰ ,ਸਕੁੰਤਲਾ ਦੇਵੀ,ਪੁਸ਼ਪਾ ਦੇਵੀ ,ਲਾਭ ਕੌਰ ,ਨਛੱਤਰ ਕੌਰ ,ਬਲਜੀਤ ਕੌਰ ਅਤੇ ਕਮਲਪ੍ਰੀਤ ਕੌਰ ਕੁੱਕ ਬੀਬੀਆਂ ਹਾਜ਼ਰ ਸਨ।

Shyna

This news is Content Editor Shyna