ਪੰਜਾਬ ਦੀ ਪਟਵਾਰੀ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਨਾਮ ਸੌਂਪੇ ਗਏ ਮੰਗ ਪੱਤਰ

09/11/2020 5:00:55 PM

ਨਾਭਾ(ਰਾਹੁਲ ਖੁਰਾਣਾ) - ਪੰਜਾਬ ਦੀ ਪਟਵਾਰੀ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਗਏ ਹਨ। ਜਿਸ ਦੇ ਤਹਿਤ ਨਾਭਾ ਵਿਖੇ ਪਟਵਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਾਭਾ ਦੇ ਐਸ.ਡੀ.ਐਮ. ਦਫਤਰ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਦੇ ਨਾਲ ਨਾਅਰੇਬਾਜ਼ੀ ਕੀਤੀ ਗਈ। 

ਯੂਨੀਅਨ ਵਲੋਂ ਕੀਤੀ ਗਈ ਇਹ ਮੰਗ

ਇਸ ਮੌਕੇ 'ਤੇ ਪਟਵਾਰ ਯੂਨੀਅਨ ਤਹਿਸੀਲ ਦੇ ਪ੍ਰਧਾਨ ਜਗਦੀਸ਼ ਦਾਸ ਬਾਵਾ ਨੇ ਆਪਣੀ ਮੰਗ ਰੱਖਦੇ ਹੋਏ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ, ਪੁਲਸ ਕੇਸਾਂ ਵਿਚ ਪਟਵਾਰੀਆਂ ਵਿਰੁੱਧ ਕੋਈ ਵੀ ਕਾਰਵਾਈ ਬਿਨਾਂ ਵਿਭਾਗੀ ਪੜਤਾਲ ਤੋਂ ਨਾ ਕੀਤੀ ਜਾਵੇ ਅਤੇ ਅਠਾਰਾਂ ਮਹੀਨੇ ਦੀ ਟ੍ਰੇਨਿੰਗ ਨੂੰ ਵੀ ਸੇਵਾ ਕਾਲ ਵਿਚ ਸ਼ਾਮਿਲ ਕੀਤਾ ਜਾਵੇ।

ਸਰਕਾਰ ਵੱਲੋਂ 2016 ਦੇ ਫ਼ੈਸਲੇ ਅਨੁਸਾਰ ਪਟਵਾਰੀਆਂ ਨੂੰ ਵਰਕ ਸਟੇਸ਼ਨ ਤਿਆਰ ਕਰਕੇ ਦਿੱਤੇ ਜਾਣੇ ਸਨ, ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਹੰਡਰੇਡ ਪ੍ਰਸੈਂਟ ਪਟਵਾਰੀਆਂ ਵਿੱਚੋਂ ਕੀਤੀ ਜਾਣੀ ਸੀ ਅਤੇ ਤਰੱਕੀ ਕੋਟਾ 50% ਤੋਂ ਵਧਾ ਕੇ 100% ਕੀਤਾ ਜਾਣਾ ਸੀ। ਜਦੋਂਕਿ ਪੰਜਾਬ ਸਰਕਾਰ ਵੱਲੋਂ 4716 ਪਟਵਾਰੀਆਂ ਦੀਆਂ ਅਸਾਮੀਆਂ ਵਿੱਚੋਂ 2648 ਪੋਸਟਾਂ ਖਾਲੀ ਹਨ। ਜਿਸ ਕਾਰਨ ਪਟਵਾਰੀਆਂ ਉੱਪਰ ਵਾਧੂ ਪਟਵਾਰ ਸਰਕਲ ਦਾ ਕੰਮ ਹੋਣ ਕਾਰਨ ਮਾਨਸਿਕ ਬੋਝ ਵੱਧ ਜਾਂਦਾ ਹੈ।

ਇਸ ਮੌਕੇ 'ਤੇ ਨਾਭਾ ਦੇ ਨਾਇਬ ਤਹਿਸੀਲਦਾਰ ਕਰਮਜੀਤ ਖੱਟੜਾ ਨੇ ਕਿਹਾ ਕਿ ਪਟਵਾਰੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਜੋ ਕਿ ਮੁੱਖ ਮੰਤਰੀ ਦੇ ਨਾਮ ਹੈ। ਜਿਹਡ਼ੀਅਾਂ ਵੀ ਪਟਵਾਰੀਆਂ ਦੀ ਮੰਗਾਂ ਹਨ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀਆ ਜਾਣਗੀਆਂ।


Harinder Kaur

Content Editor

Related News