ETT ਅਧਿਆਪਕਾਂ ਦੇ ਤਰੱਕੀ ਦੇ ਮਾਮਲੇ ਅਟਕੇ, ਜਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਮੰਗ ਪੱਤਰ

06/02/2020 4:03:49 PM

ਸੰਗਰੂਰ(ਸਿੰਗਲਾ) - ਡੇਮੋਕ੍ਰੇਟਿਕ ਟੀਚਰ ਫ਼ਰੰਟ ਸੰਗਰੂਰ ਦੀ ਇੱਕ ਮੀਟਿੰਗ ਜ਼ਿਲ੍ਹੇ ਦੇ ਆਗੂਆਂ ਨਿਰਭੈ ਸਿੰਘ, ਮੇਘ ਰਾਜ , ਸੁਖਪਾਲ ਰੋਮੀ ਦੀ ਅਗਵਾਈ 'ਚ  ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿ) ਨਾਲ ਹੋਈ।  ਮੀਟਿੰਗ ਦਾ ਮੁੱਖ ਮੁੱਦਾ ਪ੍ਰਾਇਮਰੀ ਵਿਭਾਗ ਵਿਚ ਪ੍ਰਮੋਸ਼ਨਾਂ ਰੱਖਿਆ ਗਿਆ। ਇਸ ਦੌਰਾਨ ਚਰਚਾ ਕੀਤੀ ਗਈ ਕਿ ਸੰਗਰੂਰ ਜ਼ਿਲ੍ਹੇ ਵਿਚ ਈ.ਟੀ.ਟੀ. ਅਧਿਆਪਕਾਂ ਦੀਆਂ ਤਰੱਕੀਆਂ ਦਾ ਮਾਮਲਾ ਲੰਬੇ ਸਮੇਂ ਤੋਂ ਲਟਕ ਰਿਹਾ ਹੈ। ਜਿਸ ਕਾਰਨ ਅਧਿਆਪਕ ਪ੍ਰੇਸ਼ਾਨ ਹਨ ਅਤੇ ਕਈ ਅਧਿਆਪਕ ਤਰੱਕੀਆਂ ਤੋਂ ਵਾਂਝੇ ਹੀ ਰਿਟਾਇਰ ਵੀ ਹੋ ਚੁੱਕੇ ਹਨ। ਆਗੂਆਂ ਨੇ ਮੰਗ ਕੀਤੀ ਕਿ ਈ.ਟੀ.ਟੀ. ਤੋਂ ਐਚ.ਟੀ. ਅਤੇ ਐੱਚ.ਟੀ. ਤੋਂ  ਸੀ.ਐਚ.ਟੀ. ਅਤੇ ਬੀ.ਪੀ.ਈ.ਓ.  ਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ। ਸਾਰੇ ਤਰੱਕੀ ਲੈਣ ਵਾਲੇ ਅਧਿਆਪਕਾਂ ਕੋਲੋਂ ਸਵੈ-ਘੋਸ਼ਣਾ ਪੱਤਰ ਲੈ ਕੇ ਉਨ੍ਹਾਂ ਦੀ ਤਰੱਕੀ ਕੀਤੀ ਜਾਵੇ ਅਤੇ ਤਰੱਕੀ ਨਾ ਲੈਣ ਦੇ ਚਾਹਵਾਨ ਅਧਿਆਪਕਾਂ ਨੂੰ ਡੀਬਾਰ ਕਰਕੇ ਅਗਲੇ ਅਧਿਆਪਕਾਂ ਨੂੰ ਤਰੱਕੀਆਂ ਦਿੱਤੀਆਂ ਜਾਣ। ਜੇਕਰ ਫਿਰ ਵੀ ਕੋਰਟ ਕੇਸ ਵਾਲੇ ਕੁਝ ਅਧਿਆਪਕ ਬੱਚ ਜਾਂਦੇ ਹਨ ਤਾਂ ਉਨ੍ਹਾਂ ਲਈ ਕੁਝ ਸੀਟਾਂ ਰਾਖਵੀਅਾਂ ਰੱਖ ਕੇ ਬਾਕੀ ਪੋਸਟਾਂ 'ਤੇ ਅਧਿਆਪਕਾਂ ਨੂੰ ਤਰੱਕੀ ਦਿੱਤੀ ਜਾਵੇ ।

ਜਥੇਬੰਦੀ ਨੇ ਵੀ ਮੰਗ ਕੀਤੀ ਕਿ ਇਹ ਤਰੱਕੀਆਂ ਆਮ ਬਦਲੀਆਂ ਤੋਂ ਪਹਿਲਾਂ ਕੀਤੀਆਂ ਜਾਣ ਤਾਂ ਜੋ ਸੀਨੀਅਰ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਢੁੱਕਵਾਂ ਸਟੇਸ਼ਨ ਮਿਲ ਸਕਣ। ਜਿਲ੍ਹਾ ਸਿੱਖਿਆ ਅਫ਼ਸਰ ਡ. ਪ੍ਰਭਸਿਮਰਨ ਕੌਰ ਨੇ ਦੱਸਿਆ ਕਿ ਪ੍ਰਮੋਸ਼ਨਾਂ ਸਬੰਧੀ ਫਾਇਲ  ਜਿਲ੍ਹਾ ਵੈਲਫੇਅਰ ਦਫ਼ਤਰ ਸੰਗਰੂਰ ਕੋਲ਼ ਭੇਜ ਦਿੱਤੀ ਗਈ ਹੈ। ਜਿਲ੍ਹਾ  ਵੈਲਫੇਅਰ ਅਫ਼ਸਰ ਸ਼੍ਰੀ ਮੁਕਲ ਬਾਵਾ ਨੂੰ ਵੀ ਮੌਕੇ 'ਤੇ ਮਿਲਿਆ ਗਿਆ।  ਉਨ੍ਹਾਂ ਦੱਸਿਆ ਕਿ ਫਾਇਲ ਸਕੱਤਰ ਦਫ਼ਤਰ ਭੇਜ ਦਿੱਤੀ ਗਈ ਹੈ । ਜਥੇਬੰਧੀ ਨੇ ਮੰਗ ਕੀਤੀ ਹੈ ਪ੍ਰਮੋਸ਼ਨਾਂ ਦੇ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਮੌਕੇ ਮਨਜੀਤ ਸਿੰਘ, ਰਮਨ ਕੁਮਾਰ , ਚਮਕੌਰ ਸਿੰਘ , ਸੁਖਦੇਵ ਸਿੰਘ , ਯਾਦਵਿੰਦਰ ਧੂਰੀ, ਮੱਖਣ ਲਹਿਰਾ, ਮਨੋਜ ਕੁਮਾਰ, ਸੁਖਵੀਰ ਸਿੰਘ, ਗੁਰਦੀਪ ਚੀਮਾ ਆਦਿ ਹਾਜ਼ਰ ਸਨ।


Harinder Kaur

Content Editor

Related News