ਦਿੱਲੀ ''ਚ ''ਆਪ'' ਦੀ ਹੋਈ ਜਿੱਤ ''ਤੇ ਵਲੰਟੀਅਰਾਂ ਨੇ ਮਨਾਈ ਖੁਸ਼ੀ

02/11/2020 2:50:24 PM

ਬਾਘਾ ਪੁਰਾਣਾ (ਰਾਕੇਸ਼):  ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪ ਪਾਰਟੀ ਦੀ ਦੂਸਰੀ ਵਾਰ ਹੋਈ ਸ਼ਾਨਦਾਰ ਜਿੱਤ ਤੇ 'ਆਪ' ਦੇ ਵਲੰਟੀਅਰਾਂ ਨੇ ਇੰਚਾਰਜ ਅਮ੍ਰਿਤਪਾਲ ਸਿੰਘ ਸਿੰਧੂ ਦੀ ਅਗਵਾਈ ਵਿੱਚ ਗੱਡੀਆਂ ਦੇ ਕਾਫਲੇ ਨਾਲ ਬਜ਼ਾਰਾਂ ਅੰਦਰ ਖੁਸ਼ੀ ਦਾ ਉਜਾਹਰ ਕੀਤਾ। ਵਲੰਟੀਅਰਾਂ ਨੇ ਚਿੱਟੀਆਂ-ਟੋਪੀਆਂ ਅਤੇ ਪਾਰਟੀ ਦੇ ਝੰਡੇ ਫੜ੍ਹੇ ਹੋਏ ਸਨ।

ਇਸ ਉਪਰੰਤ ਉਨ੍ਹਾਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਮੇਨ ਚੌਕ ਅੰਦਰ ਲੱਡੂ ਵੰਡੇ। ਪ੍ਰਧਾਨ ਅੰਮ੍ਰਿਤਪਾਲ ਸਿੰਘ , ਹਰਪ੍ਰੀਤ ਰਿੰਟੂ, ਮਨਜਿੰਦਰ ਬਰਾੜ, ਗੁਰਪ੍ਰੀਤ ਮੰਨਚੰਦਾ, ਸੀਰਾ ਡੇਅਰੀ ਵਾਲਾ, ਮਨਦੀਪ ਕੋਟਲਾ, ਰਵੀ ਮੋੜ, ਲਖਵੀਰ ਕੋਟਲਾ, ਮਾ:ਸੁਰਜੀਤ ਸਿੰਘ, ਬਿੰਦਰ ਚੀਦਾ, ਅੰਗਰੇਜ ਸਿੰਘ,  ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਸੰਭਾਲਨ ਤੋਂ ਬਾਅਦ ਲੋਕਾਂ ਨੂੰ ਰੋਟੀ ਖਾਣੀ ਦੁੱਭਰ ਕੀਤੀ ਹੋਈ ਹੈ ਅਤੇ ਆਏ ਦਿਨ ਦੇਸ਼ ਦੇ ਲੋਕਾਂ ਤੇ ਧੋਪੇ ਜਾ ਰਹੇ ਨਵੇਂ ਤੋਂ ਨਵੇਂ ਕਾਨੂੰਨ ਨੋਟਬੰਦੀ ,ਜੀ.ਐੱਸ.ਟੀ, ਨਾਗਰਿਕਤਾ ਕਾਨੂੰਨ , ਮਹਿੰਗਾਈ ਨੇ ਦੇਸ਼ ਵਾਸੀਆਂ 'ਚ ਹਫੜਾ-ਦਫੜੀ ਮਚਾਈ ਹੋਈ ਹੈ ਅਤੇ ਹਾਲਾਤ ਇਹ ਬਣ ਚੁੱਕੇ ਹਨ ਮੋਦੀ  ਸਰਕਾਰ ਨੂੰ ਸੱਤਾ 'ਚ ਨਹੀਂ ਦੇਖਣਾ ਚਾਹੁੰਦੇ। ਇਸ ਲਈ ਰਾਜਾਂ ਦੀਆਂ ਸਰਕਾਰਾਂ ਬਦਲ ਕੇ ਭਾਜਪਾ ਨੂੰ ਲਾਭਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਵੇਗੀ। ਆਗੂਆ ਨੇ ਕਿਹਾ ਕਿ ਅਕਾਲੀ ਦਲ, ਭਾਜਪਾ ਤੋਂ ਦੁਖੀ ਲੋਕ ਪੰਜਾਬ ਵਿੱਚ ਇਨ੍ਹਾਂ ਦੇ ਦੁਬਾਰਾ ਪੈਰ ਨਹੀਂ ਜੰਮਣ ਦੇਣਗੇ,ਕਿਉਂਕਿ ਪਿਛਲੇ 10 ਸਾਲ ਲੋਕਾਂ ਨੇ ਬੇਹੱਦ ਅੋਖਾ ਸਮਾਂ ਬਤੀਤ ਕੀਤਾ ਹੈ । ਇਸ ਮੌਕੇ ਆਗੂਆਂ ਨੇ 'ਆਪ' ਦੀ ਜਿੱਤ ਨੂੰ ਲੈ ਕੇ ਲੋਕਾਂ ਨੂੰ ਵਧਾਈ ਦਿੱਤੀ। ਇਸ ਮੋਕੇ ਤਰਮਿੰਦਰ ਰੱਖਰਾ, ਅਮਰਜੀਤ , ਰੋਬੀ ਰੱਖਰਾ ਅਤੇ ਹੋਰ ਸ਼ਾਮਲ ਸਨ।

Shyna

This news is Content Editor Shyna