ਦੁਖ਼ਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ

09/23/2021 12:44:55 PM

ਬਾਲਿਆਂਵਾਲੀ (ਸ਼ੇਖਰ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਰਕਰ ਅਤੇ ਪਿੰਡ ਕੋਟੜਾ ਕੌੜਾ ਦੇ ਇਕ ਕਿਸਾਨ ਦੀ ਦਿੱਲੀ ਸੰਘਰਸ਼ ਤੋਂ ਵਾਪਸ ਆਉਣ ’ਤੇ ਪਿਛਲੀ ਰਾਤ ਮੌਤ ਹੋ ਜਾਣ ਦਾ ਸਮਾਚਾਰ ਹੈ।ਜਾਣਕਾਰੀ ਦਿੰਦੇ ਹੋਏ ਪਿੰਡ ਪ੍ਰਧਾਨ ਭੋਲਾ ਸਿੰਘ ਕੋਟੜਾ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਚੰਨਣ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਪੱਕਾ ਵਰਕਰ ਸੀ ਜੋ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਲਈ ਹਰ ਮਹੀਨੇ ਦਿੱਲੀ ਨੂੰ ਜਥੇ ਦੇ ਨਾਲ ਜਾਂਦਾ ਸੀ।

ਪਿਛਲੇ ਦਿਨੀਂ ਅਚਾਨਕ ਦਿੱਲੀ ਵਿਖੇ ਉਸ ਦੀ ਤਬੀਅਤ ਖਰਾਬ ਹੋ ਗਈ ਤਾਂ 19 ਸਤੰਬਰ ਨੂੰ ਹੀ ਉਸ ਨੂੰ ਘਰ ਲਿਆਂਦਾ ਗਿਆ। ਇੱਥੇ ਆ ਕੇ ਉਸ ਨੂੰ ਬਠਿੰਡਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਕੱਲ੍ਹ ਦਵਾਈ ਦੇ ਕੇ ਵਾਪਸ ਘਰ ਭੇਜ ਦਿੱਤਾ ਗਿਆ ਸੀ। ਕੱਲ੍ਹ ਘਰ ਆ ਕੇ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ’ਚ ਕਰ ਦਿੱਤਾ ਗਿਆ ਹੈ।ਇਸ ਮੌਕੇ ਬਲਰਾਜ ਸਿੰਘ ਬਾਜ਼ਾ, ਦੀਪੂ ਮੰਡੀ ਕਲਾਂ, ਬਿੰਦਰ ਕੋਟੜਾ, ਨਗਿੰਦਰ ਸਿੰਘ, ਬੇਅੰਤ ਸਿੰਘ ਦੌਲਤਪੁਰਾ, ਗੁਰਪ੍ਰੀਤ ਸਿੰਘ, ਜੱਗੀ, ਲਛਮਣ, ਦਰਸ਼ਨ ਭੂੰਦੜ ਸਮੇਤ ਵੱਡੀ ਗਿਣਤੀ ’ਚ ਜਥੇਬੰਦੀ ਦੇ ਆਗੂ ਤੇ ਵਰਕਰ ਹਾਜ਼ਰ ਸਨ।


Shyna

Content Editor

Related News