ਦਿੱਲੀ ਕਿਸਾਨ ਮੋਰਚੇ ’ਚ ਪਰਿਵਾਰ ਸਮੇਤ ਡਟਿਆ ਹੋਇਆ ਹੈ ਕਿਸਾਨ ਗੁਰਚਰਨ ਸਿੰਘ ਦਾ ਪਰਿਵਾਰ

04/08/2021 12:06:38 PM

ਗੁਰੂਹਰਸਹਾਏ (ਮਨਜੀਤ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਖੇਤੀ ਅਤੇ ਹੋਰ ਜ਼ਰੂਰੀ ਵਸਤਾਂ ਨਾਲ ਸਬੰਧਤ ਤਿੰਨ ਕਾਨੂੰਨ ਨੂੰ ਰੱਦ ਕਰਵਾਉਣ ਲਈ ਮੋਰਚੇ ’ਤੇ ਡਟੇ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਗੁਰੂਹਰਸਹਾਏ ਦੇ ਪਿੰਡ ਜਮਾਲਗੜ੍ਹ ਦੇ ਕਿਸਾਨ ਗੁਰਚਰਨ ਸਿੰਘ ਪੁੱਤਰ ਰਣਜੀਤ ਸਿੰਘ ਵੱਲੋਂ ਪਰਿਵਾਰ ਸਮੇਤ ਲਗਾਤਾਰ ਹਾਜ਼ਰੀ ਭਰੀ ਜਾ ਰਹੀ ਹੈ। ਇਸ ਕਿਸਾਨ ਨੇ ਭਰੇ ਮਨ ਨਾਲ ਕਿਹਾ ਜੇ ਅੱਜ ਮੋਦੀ ਸਰਕਾਰ ਨੂੰ ਕਿਸਾਨਾਂ ਦਾ ਦਰਦ ਦਿਖਾਈ ਨਹੀਂ ਦਿੰਦਾ। ਹਾਲਾਂਕਿ 300 ਤੋਂ ਬਾਅਦ ਕਿਸਾਨ ਇਸ ਸੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕਰ ਗਏ ਹਨ ਗੁਰਚਰਨ ਸਿੰਘ ਨੇ ਕਿਹਾ ਕਿ ਆਰ.ਐੱਸ.ਐੱਸ ਦੇ ਏਜੰਡੇ ਅਨੁਸਾਰ ਕੇਂਦਰ ਦੀ ਮੋਦੀ ਸਰਕਾਰ ਕੰਮ ਕਰ ਰਹੀ ਹੈ। ਇਸ ਤਹਿਤ ਭਾਰਤ ਨੂੰ ਹਿੰਦੂਵਾਦੀ ਰਾਸ਼ਟਰ ਕਰਾਰ ਦੇਣ ਤੋਂ ਇਲਾਵਾ ਕਿਸਾਨਾਂ ਹੱਥੋਂ ਵਾਹੀਯੋਗ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਹੱਥ ਸੌਂਪਣ ਦੀ ਕੋਝੀ ਸਾਜ਼ਿਸ਼ ਅਧੀਨ ਇਹ ਕਾਨੂੰਨ ਪਾਸ ਕੀਤੇ ਗਏ ਹਨ।

ਕਿਸਾਨ ਗੁਰਚਰਨ ਸਿੰਘ ਆਪਣੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਡਟੇ ਹੋਏ ਹਨ ਉਨ੍ਹਾਂ ਕਿਹਾ ਕਿ ਜਦੋਂ ਤਕ ਸਾਨੂੰ ਜਿੱਤ ਪ੍ਰਾਪਤ ਨਹੀਂ ਹੁੰਦੀ ਤਦ ਤਕ ਉਹ ਇਸ ਮੋਰਚੇ ਤੇ ਡਟੇ ਰਹਿਣਗੇ।ਇਸ ਬਜ਼ੁਰਗ ਕਿਸਾਨ ਅਤੇ ਇਸ ਦੇ ਸਾਥੀਆਂ ਨੇ ਕਿਹਾ ਕਿ ਪਾਸ ਕੀਤੇ ਗਏ ਕਾਨੂੰਨਾਂ ਦੇ ਨਾਲ ਇਕੱਲਾ ਕਿਸਾਨ ਵਰਗ ਹੀ ਨਹੀਂ ਪ੍ਰਭਾਵਤ ਹੋਵੇਗਾ ਸਗੋਂ ਆੜ੍ਹਤੀ ਮਜ਼ਦੂਰ ਦੁਕਾਨਦਾਰ ਅਤੇ ਹਰ ਵਰਗ ਪ੍ਰਭਾਵਿਤ ਹੋਵੇਗਾ।ਕਿਸਾਨ ਦਾ ਕਹਿਣਾ ਹੈ ਕਿ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਵੱਲੋਂ ਹਰਿਆਣਾ ਪੰਜਾਬ ਦੇ ਕਿਸਾਨਾਂ ਨੂੰ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਕਿਸਾਨਾਂ ਦੇ ਇਸ ਜਜ਼ਬੇ ਨੂੰ ਸਲਾਮ ਕਰਦੇ ਹਨ ਅਤੇ ਕਿਸਾਨਾਂ ਵਿੱਚ ਫੁੱਟ ਪਾਉਣ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ।ਉਨ੍ਹਾਂ ਕਿਹਾ ਕਿ ਅੱਜ ਜਾਤੀਵਾਦ ਤੋਂ ਉਪਰ ਉੱਠ ਕੇ ਹਿੰਦੂ ਮੁਸਲਿਮ ਸਿੱਖ ਅਤੇ ਹੋਰ ਵਰਗਾਂ ਦੇ ਲੋਕ ਮਿਲ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਸਾਡਾ ਸੰਘਰਸ਼ ਦੁਨੀਆ ਭਰ ਦੀਆਂ ਨਜ਼ਰਾਂ ਵਿਚ ਸਿਖਰ ਵੱਲ ਜਾ ਰਿਹਾ ਹੈ।


Shyna

Content Editor

Related News