ਦਿੱਲੀ ਕਿਸਾਨ ਮੋਰਚਾ ਚੜ੍ਹਦੀ ਕਲਾ ’ਚ, ਕਿਸਾਨ ਜਿੱਤ ਕੇ ਵਾਪਸ ਮੁੜਨਗੇਂ : ਬੀਕੇਯੂ ਰਾਜੇਵਾਲ

01/29/2021 11:40:56 AM

ਮਖੂ (ਵਾਹੀ) - ਪਹਿਲੇ ਦਿਨ ਤੋਂ ਹੀ ਦਿੱਲੀ ਵਿੱਖੇ ਕਿਸਾਨ ਅੰਦੋਲਣ ’ਚ ਡੱਟੇ ਬੀਕੇਯੂ ਰਾਜੇਵਾਲ ਪੰਜਾਬ ਦੇ ਸਕੱਤਰ ਪੰਜਾਬ ਪ੍ਰਗਟ ਸਿੰਘ ਤਲਵੰਡੀ ਨੇ ਦਿੱਲੀ ਦੇ ਟਿੱਕਰੀ ਬਾਰਡਰ ਤੋਂ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲੇ ’ਤੇ ਹੋਈ ਹਿੰਸਾਂ ਨੂੰ ਸਰਕਾਰ ਦੀ ਕਿਸਾਨ ਅੰਦੋਲਣ ਫੇਲ ਕਰਨ ਦੇ ਮਨਸੂਬਿਆਂ ਦਾ ਹਿੱਸਾ ਹੈ। ਵੱਖ-ਵੱਖ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦਾ ਸਾਂਝਾ ਕਿਸਾਨ ਮੋਰਚਾ ਸਾਰੇ ਬਾਰਡਰਾਂ ’ਤੇ ਪੂਰੀ ਚੜ੍ਹਦੀ ਵਿੱਚ ਹੈ ਅਤੇ ਸਰਕਾਰ ਅੰਦੋਲਨ ਨੂੰ ਕਮਜ਼ੋਰ ਕਰਕੇ ਖ਼ਤਮ ਕਰਨ ਦੀਆਂ ਅਫਵਾਹਾਂ ਫੈਲਾਅ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਗੱਲਬਾਤ ਦੌਰਾਨ ਪ੍ਰਗਟ ਸਿੰਘ ਤਲਵੰਡੀ ਨੇ ਕਿਹਾ ਕਿ ਟਿੱਕਰੀ ਬਾਰਡਰ ’ਤੇ ਰਾਸ਼ਨ ਦੀ ਕੋਈ ਘਾਟ ਨਹੀਂ। ਪਾਣੀ ਦੀ ਸਪਲਾਈ ਬਰਕਰਾਰ ਹੈ ਅਤੇ ਇਸ ਮਾਮਲੇ ਵਿੱਚ ਦਿੱਲੀ ਸਰਕਾਰ ਕਿਸਾਨਾਂ ਦੀ ਪੂਰੀ ਮਦਦ ਕਰ ਰਹੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤੋਂ ਹੀ ਹਰਿਆਣੇ ਦੇ ਕਿਸਾਨ ਦੁੱਧ ਲੈ ਕੇ ਮੋਰਚੇ ਵਿੱਚ ਪਹੁੰਚ ਚੁੱਕੇ ਹਨ, ਲੰਗਰ ਤਿਆਰ ਹੋ ਰਿਹਾ ਹੈ। ਉਨ੍ਹਾਂ ਸਮੇਤ ਸਾਰੇ ਆਗੂ ਨਹਾਂ ਧੋ ਸਟੇਜ਼ ਲਗਾਉਣ ਦੀ ਤਿਆਰੀ ਕਰ ਰਹੇ ਹਨ, ਸਾਰਾ ਕੁਝ ਆਮ ਵਾਂਗ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਕਿਸਾਨ ਹਤੈਸ਼ੀ ਸਾਰੇ ਭਾਈਚਾਰੇ ਸਰਕਾਰ ਦੀਆਂ ਬਹਿਕਾਵੇ ਵਾਲੀਆਂ ਗੱਲਾਂ ਵਿੱਚ ਨਾ ਆਉਣ।

ਪੜ੍ਹੋ ਇਹ ਵੀ ਖ਼ਬਰ - ਮਜੀਠਾ ’ਚ ਵੱਡੀ ਵਾਰਦਾਤ : ਪੈਸਿਆਂ ਦੇ ਲੈਣ-ਦੇਣ ਕਾਰਨ 2 ਦੋਸਤਾਂ ਦਾ ਬੇਰਹਿਮੀ ਨਾਲ ਕਤਲ

ਪ੍ਰਗਟ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਸਿਰਫ਼ ਇਕ ਹੀ ਮਕਸਦ ਹੈ ਜਾਂ ਤਾਂ ਕਿਸਾਨ ਵਿਰੋਧੀ ਬਿਲ ਰੱਦ ਹੋਣਗੇ ਅਤੇ ਜਾਂ ਫਿਰ ਕਿਸਾਨ ਆਖਰੀ ਸ਼ਾਹ ਤੱਕ ਅੰਦੋਲਣ ਜਾਰੀ ਰੱਖਣਗੇਂ। ਪ੍ਰਗਟ ਸਿੰਘ ਨੇ ਕਿਹਾ ਕਿ ਲਾਲ ਕਿਲੇ ’ਤੇ ਝੰਡਾਂ ਲਹਿਰਾਉਣ ਵਾਲਿਆਂ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਸੀ। ਇਸ ਬਹਾਣੇ ਸਰਕਾਰ ਕਿਸਾਨ ਅੰਦੋਲਣ ਨੂੰ ਫੇਲ ਕਰਨਾ ਚਾਹੁੰਦੀ ਸੀ, ਜਿਸ ਤੋਂ ਹੁਣ ਪਰਦਾ ਹਟ ਚੁੱਕਾ ਹੈ। ਕਿਸਾਨ ਜੱਥੇਬੰਦੀਆਂ ਕਿਸਾਨਾਂ ਦੇ ਭੇਸ ਵਿੱਚ ਅੰਦੋਲਣ ਨੂੰ ਫੇਲ ਕਰਨ ਵਾਲਿਆਂ ਗਦਾਰਾਂ ਦਾ ਚਿਹਰਾ ਨੰਗਾਂ ਹੋ ਚੁੱਕਾ ਹੈ ਅਤੇ ਹੁਣ ਕਿਸਾਨ ਹੋਰ ਵੀ ਚੋਕਸ ਹੋ ਚੁੱਕੇ ਹਨ। ਪ੍ਰਗਟ ਸਿੰਘ ਨੇ ਕਿਹਾ ਕਿ ਗਾਜ਼ੀਪੁਰ ਅਤੇ ਸਿੰਘੂ ਸਮੇਤ ਸਾਰੇ ਬਾਰਡਰਾਂ ’ਤੇ ਕਿਸਾਨ ਪੂਰੀ ਚੜ੍ਹਦੀ ਕਲਾ ਵਿੱਚ ਹਨ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ


rajwinder kaur

Content Editor

Related News