ਔਰਤਾਂ ਅਤੇ ਬੱਚਿਆਂ ਦਾ ਕਾਫਲਾ ਪਿੰਡ ਠੱਠਾ ਦਲੇਲ ਸਿੰਘ ਤੋਂ ਦਿੱਲੀ ਰਵਾਨਾ

02/05/2021 12:18:52 PM

ਜ਼ੀਰਾ (ਰਾਜੇਸ਼ ਢੰਡ): ਟਰੈਕਟਰ ਪਰੇਡ ਤੋਂ ਬਾਅਦ ਲਗਾਤਾਰ ਦਿੱਲੀ ਜਾ ਰਹੇ ਕਿਸਾਨਾਂ ਦੇ ਕਾਫਲੇ ਹੁਣ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਅਤੇ ਹੁਣ ਵੱਡੀ ਗਿਣਤੀ ’ਚ ਰੋਜ਼ਾਨਾ ਵੱਖ-ਵੱਖ ਪਿੰਡਾਂ ਤੋਂ ਜਾ ਰਹੇ ਕਿਸਾਨਾਂ ਦੇ ਜੱਥਿਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਉਹ ਨਵੇਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਉਣਗੇ ਅਤੇ ਇਲਾਕੇ ਦੇ ਪਿੰਡਾਂ ਤੋਂ ਵਾਰੀ-ਵਾਰੀ ਜਥੇ ਜਾਂਦੇ ਰਹਿਣਗੇ। ਇਸੇ ਲਡ਼ੀ ਤਹਿਤ ਬਲਾਕ ਦੇ ਪਿੰਡ ਠੱਠਾ ਦਲੇਲ ਸਿੰਘ ਵਾਲਾ ਤੋਂ ਗਏ ਤੀਸਰਾ ਜੱਥੇ ਵਿਚ ਕਿਸਾਨ ਮਰਦਾਂ ਦੇ ਨਾਲ-ਨਾਲ ਔਰਤਾਂ ਅਤੇ ਬੱਚੇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ’ਚ ਸ਼ਾਮਲ ਹੋਣ ਕਾਫਲੇ ਦੇ ਰੂਪ ਵਿਚ ਰਵਾਨਾ ਹੋਏ।

ਇਸ ਮੌਕੇ ਗੱਲਬਾਤ ਕਰਦਿਆਂ ਔਰਤਾਂ ਅਤੇ ਬੱਚਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਮਾਰੂ ਕਾਨੂੰਨ ਲਾਗੂ ਕੀਤੇ ਗਏ ਹਨ, ਨੂੰ ਰੱਦ ਕਰਵਾਉਣ ਲਈ ਉਹ ਸੰਘਰਸ਼ ’ਚ ਸ਼ਾਮਲ ਹੋਣ ਲਈ ਜਾ ਰਹੇ ਹਨ ਅਤੇ 10 ਦਿਨ ਸੰਘਰਸ਼ ’ਚ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਸੰਘਰਸ਼ ਕਰਦੇ ਕਿਸਾਨਾਂ ਸ਼ਹੀਦੀਆਂ ਪਾ ਰਹੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਕੋਝੀਆਂ ਚਾਲਾਂ ਚੱਲਣ ਤੋਂ ਇਲਾਵਾ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਆ ਰਹੇ ਲੋਕਾਂ ਅੱਗੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਲਾਈਆਂ ਜਾ ਰਹੀਆਂ ਹਨ, ਜਿਸ ਤੋਂ ਪਤਾ ਲੱਗਾ ਰਿਹਾ ਹੈ ਕੇਂਦਰ ਸਰਕਾਰ ਇਸ ਅੰਦੋਲਨ ਤੋਂ ਡਰ ਗਈ ਹੈ ਅਤੇ ਹੁਣ ਸਰਕਾਰ ਨੂੰ ਇਹ ਬਿੱਲ ਰੱਦ ਕਰਨੇ ਹੀ ਪੈਣਗੇ ਨਹੀਂ ਤਾਂ ਪਿੰਡਾਂ ਤੋਂ ਸੰਘਰਸ਼ ’ਚ ਸ਼ਾਮਲ ਹੋਣ ਲਈ ਇਸੇ ਤਰ੍ਹਾਂ ਕਾਫਲੇ ਸੰਘਰਸ਼ ਜਾਰੀ ਰਹਿਣ ਤੱਕ ਜਾਂਦੇ ਹੀ ਰਹਿਣਗੇ।

ਇਸ ਸਮੇਂ ਨਵਤੇਜ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਚਹਿਲ, ਨਿਰਵੈਰ ਸਿੰਘ ਗਿੱਲ, ਰਤਿੰਦਰ ਸਿੰਘ ਧਾਲੀਵਾਲ, ਸੁਖਦੇਵ ਸਿੰਘ ਗਿੱਲ, ਰਣਦੀਪ ਸਿੰਘ ਚਹਿਲ, ਸੁਖਚੈਨ ਸਿੰਘ ਗਿੱਲ, ਜੋਬਨ ਸਿੰਘ ਗਿੱਲ, ਰਸ਼ਪਾਲ ਸਿੰਘ ਥਿੰਦ, ਜੀਵਨ ਸਿੰਘ ਗਿੱਲ, ਪ੍ਰਕਾਸ਼ ਸਿੰਘ, ਚਰਨਦੀਪ ਸਿੰਘ ਗਿੱਲ, ਹਰਦੀਪ ਸਿੰਘ, ਹਰਜੀਤ ਸਿੰਘ ਗਿੱਲ, ਮਨਜੀਤ ਕੌਰ, ਗੁਰਮੀਤ ਕੌਰ, ਹਰਮੇਲ ਕੌਰ, ਸੰਦੀਪ ਕੌਰ, ਭੁਪਿੰਦਰ ਕੌਰ, ਅੰਮ੍ਰਿਤਪਾਲ ਕੌਰ, ਰਾਜਵੀਰ ਕੌਰ, ਸਤਿੰਦਰ ਕੌਰ ਆਦਿ ਹਾਜ਼ਰ ਸਨ।


Shyna

Content Editor

Related News