ਮੋਗਾ ਤੋਂ ਦਿੱਲੀ ਜਾਣ ਵਾਲਿਆਂ ਲਈ ਅਹਿਮ ਖਬਰ, ਹੁਣ ਸ਼ਤਾਬਦੀ ਨਹੀਂ, ਇੰਟਰਸਿਟੀ ਚੱਲੇਗੀ

10/04/2019 2:04:10 PM

ਮੋਗਾ (ਵਿਪਨ) - ਦਿੱਲੀ ਤੋਂ ਮੋਗਾ ਜਾਣ ਵਾਲੀ ਸ਼ਤਾਬਦੀ ਨੂੰ ਰੇਲਵੇ ਵਿਭਾਗ ਨੇ 5 ਅਤਕੂਬਰ ਤੋਂ ਬੰਦ ਕਰ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਵਿਭਾਗ ਨੇ ਸ਼ਤਾਬਦੀ ਦੀ ਥਾਂ 'ਤੇ ਹੁਣ ਇੰਟਰ ਸਿਟੀ ਚਲਾਉਣ ਦੀ ਗੱਲ ਕਹੀ ਹੈ। ਸੂਤਰਾਂ ਮੁਤਾਬਕ ਮੋਗਾ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਦਾ ਕਿਰਾਇਆ ਬਹੁਤ ਜ਼ਿਆਦਾ ਸੀ। ਇਸੇ ਕਾਰਨ ਮੋਗਾ ਦੇ ਲੋਕਾਂ ਨੇ ਮੰਗ ਕੀਤੀ ਸੀ ਕਿ ਘੱਟ ਕਿਰਾਏ 'ਤੇ ਦਿੱਲੀ ਜਾਣ ਵਾਲੀ ਰੇਲ ਗੱਡੀ ਚਲਾਈ ਜਾਵੇ। ਇਸੇ ਕਾਰਨ ਲੋਕਾਂ ਦੀ ਸਹੂਲਤ ਲਈ ਹੁਣ 5 ਅਕਤੂਬਰ ਤੋਂ ਹਫਤੇ 'ਚ 2 ਵਾਰ ਦਿੱਲੀ-ਮੋਗਾ-ਦਿੱਲੀ ਜਾਣ ਲਈ ਇੰਟਰ ਸਿਟੀ ਚਲਾਈ ਜਾ ਰਹੀ ਹੈ।

ਰੇਲਵੇ ਵਿਭਾਗ ਦੇ ਅਧਿਕਾਰੀ ਨਿਸ਼ਾਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਿੱਲੀ-ਮੋਗਾ ਜਾਣ ਵਾਲੀ ਸ਼ਤਾਬਦੀ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਸਗੋਂ ਉਸ ਨੂੰ ਬਦਲਿਆ ਜਾ ਰਿਹਾ ਹੈ। ਸ਼ਤਾਬਦੀ 'ਚ 13 ਡੱਬੇ ਸਨ ਪਰ ਇੰਟਰ ਸਿਟੀ 'ਚ 10 ਡੱਬੇ ਹਨ।

rajwinder kaur

This news is Content Editor rajwinder kaur