ਮਾਸਕ ਨਾ ਪਾਉਣ ਵਾਲਿਆਂ ਦੇ ਕੱਟੇ ਗਏ ਚਲਾਨ

07/13/2020 12:21:59 AM

ਕੋਟਕਪੂਰਾ, (ਨਰਿੰਦਰ)- ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਐੱਸ. ਆਈ. ਵਕੀਲ ਸਿੰਘ ਬਰਾੜ ਦੀ ਅਗਵਾਈ ਵਾਲੀ ਪੁਲਸ ਪਾਰਟੀ ਵਲੋਂ ਵੱਡੀ ਗਿਣਤੀ ਵਿਚ ਲੋਕਾਂ ਦੇ ਚਲਾਨ ਕੱਟੇ ਗਏ। ਇਸ ਦੌਰਾਨ ਵਕੀਲ ਸਿੰਘ ਬਰਾੜ ਐੱਸ. ਆਈ. , ਬੂਟਾ ਸਿੰਘ ਏ. ਐੱਸ. ਆਈ., ਦਰਸ਼ਨ ਸਿੰਘ ਸੇਖੋਂ ਏ. ਐੱਸ. ਆਈ., ਸੇਵਾ ਸਿੰਘ ਏ. ਐੱਸ. ਆਈ. ਅਤੇ ਅਨਮੋਲ ਵਰਮਾ ਕਾਂਸਟੇਬਲ ਦੀ ਅਗਵਾਈ ਵਾਲੀ ਪੁਲਸ ਪਾਰਟੀ ਵਲੋਂ ਸਥਾਨਕ ਮੋਗਾ ਰੋਡ ’ਤੇ ਨੈਸ਼ਨਲ ਹਾਈਵੇ ਵਾਲੇ ਪੁਲ ਹੇਠਾਂ ਅਤੇ ਬਾਬਾ ਦਿਆਲ ਸਿੰਘ ਚੌਂਕ ਵਿਖੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਮਾਸਕ ਦੀ ਵਰਤੋਂ ਨਾ ਕਰਨ ਵਾਲੇ ਵਾਹਨ ਚਾਲਕਾਂ ਅਤੇ ਵਾਹਨਾਂ ਵਿਚ ਸਵਾਰ 25 ਵਿਅਕਤੀਆਂ ਦੇ ਚਲਾਨ ਕੱਟੇ ਗਏ। ਇਸ ਮੌਕੇ ਟੀਮ ਦੇ ਇੰਚਾਰਜ਼ ਐੱਸ.ਆਈ. ਵਕੀਲ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਚਲਾਨ ਕੱਟਣ ਤੋਂ ਇਲਾਵਾ ਪੁਲਸ ਪਾਰਟੀ ਵਲੋਂ ਲੋਕਾਂ ਨੂੰ ਲਗਾਤਾਰ ਮਾਸਕ ਵੀ ਵੰਡੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।


Bharat Thapa

Content Editor

Related News