ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਪੀਤਾ ਜ਼ਹਿਰੀਲਾ ਪਦਾਰਥ, ਮੌਤ

01/12/2020 10:19:02 PM

ਪਟਿਆਲਾ,(ਬਲਜਿੰਦਰ)- ਥਾਣਾ ਕੋਤਵਾਲੀ ਅਧੀਨ ਪੈਂਦੀ ਮਾਰਕਲ ਕਾਲੋਨੀ ਨਿਵਾਸੀ ਇਕ ਵਿਅਕਤੀ ਦੀ ਜ਼ਹਿਰੀਲਾ ਪਦਾਰਥ ਪੀਣ ਨਾਲ ਮੌਤ ਹੋ ਗਈ। ਮਰਨ ਵਾਲੇ ਦੀ ਪਛਾਣ ਅਵਤਾਰ ਸਿੰਘ (50) ਵਜੋਂ ਹੋਈ ਹੈ। ਅਵਤਾਰ ਸਿੰਘ ਨੂੰ 7 ਜਨਵਰੀ ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਅੱਜ ਉਹ ਦਮ ਤੋੜ ਗਿਆ। ਥਾਣਾ ਪੁਲਸ ਨੇ ਅਵਤਾਰ ਸਿੰਘ ਦੀ ਪਤਨੀ ਗੁਰਮੀਤ ਕੌਰ ਦੇ ਬਿਆਨ ਲੈਣ ਤੋਂ ਬਾਅਦ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ।
ਥਾਣਾ ਕੋਤਵਾਲੀ ਇੰਚਾਰਜ ਸੁਖਦੇਵ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਦੇ ਪਰਿਵਾਰ ਵਿਚ ਇਕ ਬੇਟੀ ਅਤੇ ਇਕ ਬੇਟਾ ਹੈ। ਬੇਟੀ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਬਾਅਦ 'ਚ ਉਹ 10 ਲੱਖ ਰੁਪਏ ਦੇ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ। 7 ਜਨਵਰੀ ਨੂੰ ਅਵਤਾਰ ਸਿੰਘ ਨੇ ਜ਼ਹਿਰੀਲਾ ਪਦਾਰਥ ਪੀ ਲਿਆ ਜਿਸ ਕਾਰਣ ਉਸ ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।

Bharat Thapa

This news is Content Editor Bharat Thapa