ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਨਹਿਰ ’ਚੋਂ ਮਿਲੀ ਲਾਸ਼

04/29/2022 10:46:09 AM

ਅਬੋਹਰ (ਸੁਨੀਲ) : ਜ਼ਿਆਦਾਤਰ ਕਿਸਾਨ ਅੱਜ ਵੀ ਕਰਜ਼ ਦੇ ਜਾਲ ਵਿੱਚ ਫਸੇ ਹੋਏ ਹਨ ਅਤੇ ਆਏ ਦਿਨ ਕਿਸਾਨਾਂ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਨੇੜਲੇ ਪਿੰਡ ਜੋਧਪੁਰ ਵਾਸੀ ਇਕ ਕਿਸਾਨ ਨੇ ਕਰਜ਼ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਦੀ ਲਾਸ਼ ਪਿੰਡ ਕਲੱਰਖੇੜਾ ਤੇ ਪੰਨੀਵਾਲਾ ਵਿਚਾਲਿਓ ਲੰਘਦੀ ਨਹਿਰ ’ਚੋਂ ਬਰਾਮਦ ਹੋਈ। ਪੁਲਸ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ।

ਇਹ ਵੀ ਪੜ੍ਹੋ : ਤਲਾਬ ’ਚ ਨਹਾਉਣ ਗਏ ਬੱਚੇ ਦੀ ਪੜਦਾਦੀ ਦੇ ਭੋਗ ਵਾਲੇ ਦਿਨ ਹੋਈ ਮੌਤ

ਸਦਰ ਥਾਣਾ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਬਾਦਲ ਪੁੱਤਰ ਨਾਇਬ ਸਿੰਘ ਉਮਰ ਕਰੀਬ 48 ਸਾਲ ਦੇ ਚਚੇਰੇ ਭਰਾ ਸਵਰਣ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਕੋਲ ਪਹਿਲਾਂ ਡੇਢ ਕਿੱਲਾ ਜ਼ਮੀਨ ਸੀ ਪਰ ਕਰਜ਼ਾ ਕਰੀਬ 10 ਲੱਖ ਰੁਪਏ ਦਾ ਹੈ। ਕੁਝ ਸਮੇਂ ਪਹਿਲਾਂ ਉਸਨੇ ਕਰਜ਼ ਕਾਰਨ ਹੀ 7 ਕੈਨਾਲ ਜ਼ਮੀਨ ਵੀ ਵੇਚ ਦਿੱਤੀ ਸੀ ਅਤੇ ਹੁਣ ਜਿਹੜੀ ਜ਼ਮੀਨ ਬਚੀ ਹੈ ਉਸ ’ਤੇ ਕਣਕ ਦੀ ਫਸਲ ਵੀ ਚੰਗੀ ਨਹੀਂ ਹੋਈ ਤਾਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਇਸੇ ਦੇ ਚਲਦੇ ਬੀਤੇ ਦਿਨੀ ਉਸਦਾ ਭਰਾ ਘਰ ਵਿੱਚ ਮਲੋਟ ਜਾਣ ਦਾ ਕਹਿ ਕੇ ਗਿਆ ਅਤੇ ਵਾਪਸ ਨਹੀਂ ਆਇਆ, ਜਿਸਦੇ ਬਾਅਦ ਉਨਾਂ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਕਿ ਅੱਜ ਉਸਦੀ ਲਾਸ਼ ਨਹਿਰ ਵਿੱਚ ਮਿਲੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਪਿੰਡ ਕਲੱਰਖੇੜਾ ਤੇ ਪੰਨੀਵਾਲਾ ਵਿਚਾਲੇ ਲਾਸ਼ ਮਿਲਣ ਦੀ ਸੂਚਨਾ ਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰ ਸੋਨੂੰ ਤੇ ਮੋਨੂੰ ਗਰੋਵਰ ਤੇ ਰਵਿ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਬਾਹਰ ਕੱਢਿਆ। ਸਦਰ ਥਾਣਾ ਪੁਲਸ ਨੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾਈ ਅਤੇ ਪਰਿਵਾਰ ਵਾਲਿਆਂ ਦੇ ਬਿਆਨ ਕਲਮਬੱਧ ਕੀਤੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News