ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾਕੇ ਕੀਤੀ ਖ਼ੁਦਕੁਸ਼ੀ

04/28/2022 3:31:52 PM

ਬੁਢਲਾਡਾ  (ਬਾਂਸਲ) : ਘਰ ਦੀ ਤੰਗੀ ਤੇ ਫਾਈਨਸਰਾਂ ਦੀ ਕਿਸ਼ਤ ਨਾ ਮੋੜਨ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨਾਈ ਦਾ ਕਿੱਤਾ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕ ਪਿੰਡ ਰੱਲੀ ਦੇ ਮੰਗਾਂ ਸਿੰਘ (30 ਸਾਲਾ) ਪੁੱਤਰ ਨਛੱਤਰ ਸਿੰਘ ਜੋ ਬੁਢਲਾਡਾ ਸ਼ਹਿਰ ਅੰਦਰ ਨਾਈ ਦਾ ਕੰਮ ਕਰਦਾ ਸੀ, ਘਰ ਅੰਦਰ ਆਰਥਿਕ ਤੰਗੀ ਕਾਰਨ ਪ੍ਰਾਈਵੇਟ ਫਾਈਨਸਰਾਂ ਤੋਂ ਕਰਜ਼ਾ ਲਿਆ ਹੋਇਆ ਸੀ। ਉਨ੍ਹਾਂ ਦੀ ਕਿਸ਼ਤਾਂ ਨਾ ਮੋੜ ਸਕਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਜਾਣਕਾਰੀ ਮੁਤਾਬਕ ਮੰਗਾਂ ਸਿੰਘ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਆਪਣੇ ਘਰ ਅੰਦਰ ਜ਼ਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਦੇ ਲੋਕਾਂ ਅਨੁਸਾਰ ਗਰੀਬੀ ਦਾ ਸ਼ਿਕਾਰ ਪਰਿਵਾਰ ਲੰਬੇ ਸਮੇਂ ਤੋਂ ਆਪਣੇ ਹਾਲਾਤਾਂ ਨਾਲ ਸੰਘਰਸ਼ ਕਰ ਰਿਹਾ ਸੀ। ਉਪਰੋਕਤ ਵਿਅਕਤੀ ਦੀ ਮੌਤ ਕਾਰਨ ਪਿੰਡ ਅੰਦਰ ਸ਼ੋਕ ਦੀ ਲਹਿਰ ਫੈਲੀ ਹੋਈ ਹੈ।

ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News