ਨੇਤਰਹੀਣ ਮਾਂ-ਬਾਪ ਦੇ ਪੁੱਤ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਹੋਈ ਮੌਤ

04/26/2022 10:21:43 AM

ਜ਼ੀਰਾ (ਰਾਜੇਸ਼ ਢੰਡ, ਅਕਾਲੀਆਂਵਾਲਾ) : ਜ਼ੀਰਾ ਬਲਾਕ ਦੇ ਪਿੰਡ ਮਨਸੂਰਦੇਵਾ ਵਿਖੇ ਇਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੇਅੰਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਮਨਸੂਰਦੇਵਾ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ। ਅੱਜ ਦੁਪਹਿਰ ਉਸ ਨੇ ਨਸ਼ੇ ਦਾ ਟੀਕਾ ਲਗਾ ਲਿਆ, ਜਿਸ ਕਾਰਨ ਉੁਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਅੰਨੇ ਬਾਪ ਅਤੇ ਬੁੱਢੀ ਮਾਂ ਤੋਂ ਇਲਾਵਾ ਪਤਨੀ ਅਤੇ 3 ਛੋਟੇ ਬੱਚਿਆਂ ਨੂੰ ਛੱਡ ਗਿਆ।

ਇਹ ਵੀ ਪੜ੍ਹੋ : ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼


Anuradha

Content Editor

Related News