ਨੌਜਵਾਨ ਦੀ ਖੂਹ ''ਚ ਡਿੱਗਣ ਨਾਲ ਮੌਤ

02/27/2021 5:55:58 PM

ਸਾਦਿਕ (ਪਰਮਜੀਤ) : ਇਥੋਂ ਥੋੜੀ ਦੂਰ ਪਿੰਡ ਘੁੱਦੂਵਾਲਾ ਦੇ ਇੱਕ ਨੌਜਵਾਨ ਦੇ ਆਪਣੇ ਹੀ ਖੇਤ ’ਚ ਬਣੇ ਖੂਹ ਵਿੱਚ ਡਿੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ (33) ਪੁੱਤਰ ਜੰਗ ਸਿੰਘ ਜੱਟ ਸਿੱਖ ਰਾਤ ਨੂੰ ਆਪਣੇ ਖੇਤ ਪਾਣੀ ਲਾਉਣ ਗਿਆ ਜਦ ਦੇਰ ਰਾਤ ਤੱਕ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਭਾਲ ਕੀਤੀ ਤਾਂ ਪਤਾ ਲੱਗਾ ਕਿ ਅਚਾਨਕ ਪੈਰ ਫਿਸਲਣ ਕਾਰਨ ਸੰਦੀਪ ਸਿੰਘ ਖੂਹ ਵਿੱਚ ਡਿੱਗ ਪਿਆ | ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਬਲਵਿੰਦਰ ਸਿੰਘ ਮੌਕੇ 'ਤੇ ਪੁੱਜੇ ਤੇ ਪਿੰਡ ਵਾਸੀਆਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਖੂਹ ਵਿੱਚੋਂ ਲਾਸ਼ ਨੂੰ  ਬਾਹਰ ਕੱਢਿਆ ਗਿਆ |

ਇਹ ਵੀ ਪੜ੍ਹੋ : ਨੌਦੀਪ ਕੌਰ ਦੀ ਨਾਜਾਇਜ਼ ਹਿਰਾਸਤ ਸਬੰਧੀ ਕਈ ਸਵਾਲ ਚੁੱਕ ਕੇ ਡਾ. ਅਸ਼ਵਨੀ ਕੁਮਾਰ ਨੇ ਦੇਸ਼ ਵਾਸੀਆਂ ਨੂੰ ਝੰਜੋੜਿਆ

ਮਿ੍ਤਕ ਦੇ ਪਿਤਾ ਦੇ ਬਿਆਨਾਂ 'ਤੇ ਸਾਦਿਕ ਪੁਲਸ ਵੱਲੋਂ ਸੀ. ਆਰ. ਪੀ. ਸੀ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ | ਮਿ੍ਤਕ ਆਪਣੇ ਪਿੱਛੇ ਪਤਨੀ ਅਤੇ ਛੋਟੇ ਬੇਟੇ ਨੂੰ  ਰੋਂਦਿਆਂ ਛੱਡ ਗਿਆ |

ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦਾ ਨਾਦਰਸ਼ਾਹੀ ਫੁਰਮਾਨ, ਹੁਣ ਮਾਪੇ ਸੌਂਣਗੇ ਤੇ ਅਧਿਆਪਕ ਬੱਚਿਆਂ ਨੂੰ ਸਵੇਰੇ ਜਗਾਉਣਗੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 


Anuradha

Content Editor

Related News