ਆਵਾਰਾ ਪਸ਼ੁੂ ਕਾਰਨ ਬੇਕਾਬੂ ਹੋਏ ਕੈਂਟਰ ਦੀ ਲਪੇਟ ’ਚ ਆਉਣ ਕਾਰਣ ਮਜ਼ਦੂਰ ਦੀ ਮੌਤ

04/21/2022 12:11:51 PM

ਨੱਥੂਵਾਲਾ ਗਰਬੀ (ਰਾਜਵੀਰ) : ਬੀਤੀ ਰਾਤ ਮੁੱਦਕੀ-ਬਾਘਾ ਪੁਰਾਣਾ ਨੈਸ਼ਨਲ ਹਾਈਵੇ ’ਤੇ ਸਥਿਤ ਪੇਂਡੂ ਅਨਾਜ ਮੰਡੀ ਲੰਗੇਆਣਾ ਵਿਖੇ ਲੇਬਰ ਮਜ਼ਦੂਰ ਦੀ ਕੈਂਟਰ ਹੇਠ ਆ ਕੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਵਰਨਜੀਤ ਸਿੰਘ ਵਾਸੀ ਲੰਗੇਆਣਾ ਖੁਰਦ ਮੰਡੀ ਵਿਚ ਉਕਤ ਨੈਸ਼ਨਲ ਹਾਈਵੇ ਦੇ ਨੇੜੇ ਰਾਤ ਦੇ ਸਮੇਂ ਇਕ ਆੜ੍ਹਤੀਏ ਦੇ ਫੜ ਵਿਚ ਕਣਕ ਦੀ ਛਿਣਾਈ ਦਾ ਕੰਮ ਕਰ ਰਿਹਾ ਸੀ ਕਿ ਇਕ ਕੈਂਟਰ ਡਰਾਈਵਰ ਜੋ ਕਿ ਪਿੱਛੇ ਸੜਕ ਦੇ ਵਿਚਕਾਰ ਘੁੰਮਦੇ ਫਿਰਦੇ ਆਵਾਰਾ ਪਸ਼ੂਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਅਤੇ ਉਸ ਤੋਂ ਕੈਂਟਰ ਬੇਕਾਬੂ ਹੋ ਕੇ ਮੰਡੀ ਵਿਚ ਪਲਟ ਗਿਆ। 

ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡਾਲਾ ਦੇ ਨੇੜਲੇ ਸਹਿਯੋਗੀ ਜੱਸਾ ਦਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ

ਇਸ ਦੌਰਾਨ ਕੈਂਟਰ ਦੇ ਹੇਠਾਂ ਆਉਣ ਕਾਰਣ ਉਕਤ ਨੌਜਵਾਨ ਦੀ ਮੌਤ ਹੋ ਗਈ ਹੈ। ਸਵਰਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਅਗਲੇਰੀ ਕਾਰਵਾਈ ਲਈ ਸਿਵਲ ਹਸਪਤਾਲ ਮੋਗਾ ਵਿਖੇ ਰੱਖਿਆ ਗਿਆ ਹੈ। ਬਾਘਾ ਪੁਰਾਣਾ ਪੁਲਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Anuradha

This news is Content Editor Anuradha