ਸਤਲੁਜ ਦਰਿਆ ’ਤੇ ਮੂਰਤੀਆਂ ਦੀ ਰਾਖ ਵਿਸਰਜਨ ਕਰਨ ਗਏ ਦੀ ਹਾਦਸੇ ’ਚ ਮੌਤ

Sunday, Oct 07, 2018 - 07:06 AM (IST)

ਲੁਧਿਆਣਾ, (ਅਨਿਲ)- ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਸਤਲੁਜ ਦਰਿਆ ’ਤੇ ਇਕ ਮੋਟਰਸਾਈਕਲ ਚਾਲਕ ਨੂੰ ਟਰੱਕ ਚਾਲਕ ਵਲੋਂ ਕੁਚਲ ਦਿੱਤਾ ਗਿਆ, ਜਿਸ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮੌਕੇ ’ਤੇ ਥਾਣਾ ਇੰਚਾਰਜ ਵਰਿੰਦਰਪਾਲ ਸਿੰਘ ਪੁਲਸ ਫੋਰਸ ਨਾਲ ਪੁੱਜੇ, ਜਿਨ੍ਹਾਂ ਨੇ ਮੌਕੇ ’ਤੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਕੇ ਵਾਹਨ ਕਬਜ਼ੇ ’ਚ ਲੈ ਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਸੂਦ ਆਪਣੇ ਬੇਟੇ ਅਰੁਣ ਕੁਮਾਰ ਨਾਲ ਮੋਟਰਸਾਈਕਲ ’ਤੇ  ਸਤਲੁਜ ਦਰਿਆ ’ਤੇ ਮੂਰਤੀਆਂ ਦੀ ਰਾਖ ਵਿਸਰਜਨ ਕਰਨ ਆਏ ਸਨ ਅਤੇ ਜਦ ਉਹ ਰਾਖ ਨੂੰ ਪੁਲ ਦੇ ਉਪਰੋਂ ਸਤਲੁਜ ਦਰਿਆ ਵਿਚ ਪਾਉਣ ਲੱਗੇ ਤਾਂ ਪਿੱਛਿਓਂ ਤੇਜ਼ ਰਫਤਾਰ ਆ ਰਹੇ ਟਰੱਕ ਚਾਲਕ ਨੇ ਗੁਲਸ਼ਨ ਕੁਮਾਰ ਨੂੰ ਟੱਕਰ ਮਾਰ ਦਿੱਤੀ। ਜਿਸਦੇ ਬਾਅਦ ਉਕਤ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਲਡ਼ਕੇ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਅਰਸ਼ਦ ਹੁਸੈਨ ਪੁੱਤਰ ਮੁਹੰਮਦ ਯਾਕੂਬ ਜੰਮੂ-ਕਸ਼ਮੀਰ ਖਿਲਾਫ ਮਾਮਲਾ ਦਰਜ ਜਾਂਚ ਸ਼ੁਰੂ ਕਰ ਦਿੱਤੀ ਹੈ।


Related News