ਨੈਸ਼ਨਲ ਹਾਈਵੇ ''ਤੇ ਕਾਰ ਪਲਟਣ ਨਾਲ 1 ਦੀ ਮੌਤ

01/23/2020 11:27:50 PM

ਲਹਿਰਾ ਮੁਹੱਬਤ, (ਮਨੀਸ਼)— ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਿੰਡ ਲਹਿਰਾ ਮੁਹੱਬਤ ਦੇ ਬੱਸ ਅੱਡੇ 'ਤੇ ਬੀਤੀ ਸ਼ਾਮ ਸਕਾਰਪੀਓ ਗੱਡੀ ਦੇ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਸਕਾਰਪੀਓ ਗੱਡੀ ਬਠਿੰਡਾ ਤੋਂ ਰਾਮਪੁਰਾ ਜਾ ਰਹੀ ਸੀ ਕਿ ਅਚਾਨਕ ਲਹਿਰਾ ਮੁਹੱਬਤ ਬੱਸ ਅੱਡੇ 'ਤੇ ਸੰਤੁਲਨ ਵਿਗੜ ਗਿਆ ਤੇ ਗੱਡੀ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਜਿਸ ਕਾਰਣ ਗੱਡੀ 'ਚ ਸਵਾਰ ਸੁਖਦੀਪ ਸਿੰਘ ਪੁੱਤਰ ਪੱਪੀ ਸਿੰਘ ਵਾਸੀ ਲਹਿਰਾ ਮੁਹੱਬਤ ਦੀ ਮੌਤ ਹੋ ਗਈ।

KamalJeet Singh

This news is Content Editor KamalJeet Singh