ਦਰਦਨਾਕ ਸੜਕ ਹਾਦਸੇ ''ਚ 2 ਨੌਜਵਾਨਾਂ ਦੀ ਮੌਤ

06/18/2019 2:45:17 AM

ਫਤਿਹਗੜ੍ਹ ਸਾਹਿਬ (ਜੱਜੀ)— ਸ਼ਮਸ਼ੇਰ ਨਗਰ ਚੌਕ ਸਰਹਿੰਦ ਵਿਖੇ ਭਾਰ ਢੋਹਣ ਵਾਲੇ ਇਕ ਟੈਂਪੂ ਅਤੇ ਟਰੱਕ ਦੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਤਿਹਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਕੌਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਜਸਦੇਵ ਸਿੰਘ ਅਤੇ ਸੌਬਿਤ ਪੁੱਤਰ ਸੁਨੀਲ ਕੁਮਾਰ ਦੋਨੋ ਵਾਸੀ ਲੁਧਿਆਣਾ ਭਾਰ ਢੋਹਣ ਵਾਲੇ ਟੈਂਪੂ 'ਚ ਚੰਡੀਗੜ੍ਹ ਤੋਂ ਆ ਰਹੇ ਸਨ ਕਿ ਸ਼ਮਸ਼ੇਰ ਨਗਰ ਚੌਕ ਸਰਹਿੰਦ ਕੋਲ ਇਕ ਟਰੱਕ ਨਾਲ ਟੱਕਰ ਹੋ ਜਾਣ 'ਤੇ ਕੁਲਦੀਪ ਸਿੰਘ ਅਤੇ ਸੋਬਿਤ ਦੋਨੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਦੋਨਾਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੋ ਦੋਵਾਂ ਦੀ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਕਸ਼ਮੀਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਲੁਧਿਆਣਾ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

KamalJeet Singh

This news is Content Editor KamalJeet Singh