ਭਿਆਨਕ ਸੜਕ ਹਾਦਸੇ ''ਚ 2 ਲੋਕਾਂ ਦੀ ਮੌਤ

06/18/2019 1:57:30 AM

ਰਾਏਪੁਰ ਰਾਣੀ, (ਸੰਜੇ)— ਰਾਏਪੁਰ ਰਾਣੀ-ਨਾਰਾਇਣਗੜ੍ਹ ਰੋਡ 'ਤੇ ਤਹਿਸੀਲ ਭਵਨ ਦੇ ਸਾਹਮਣੇ ਐਤਵਾਰ ਰਾਤ ਲਗਭਗ 11 ਵਜੇ ਸੜਕ 'ਤੇ ਖੜ੍ਹੇ ਇਕ ਡੰਪਰ ਨਾਲ ਬਲੈਰੋ ਗੱਡੀ ਦੇ ਟਕਰਾਉਣ ਨਾਲ 2 ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਗੰਭੀਰ ਜ਼ਖ਼ਮੀ ਨੂੰ ਪੀ. ਜੀ. ਆਈ. ਵਿਚ ਦਾਖਲ ਕਰਾਇਆ ਗਿਆ। ਪੁਲਸ ਨੇ ਜ਼ਖ਼ਮੀ ਦੇ ਬਿਆਨਾਂ 'ਤੇ ਮੁਲਜ਼ਮ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਪੁਲਸ ਅਨੁਸਾਰ ਡੰਪਰ ਨੂੰ ਮਾਈਨਿੰਗ ਕਰ ਕੇ ਭਰਿਆ ਗਿਆ ਸੀ। ਜ਼ਖ਼ਮੀ ਦੇ ਬਿਆਨਾਂ 'ਤੇ ਡੰਪਰ ਚਾਲਕ ਵਿਕੀ ਦੇ ਖਿਲਾਫ ਕੇਸ ਦਰਜ ਕਰ ਕੇ ਸੜਕ 'ਤੇ ਖੜ੍ਹਾ ਡੰਪਰ ਕਬਜ਼ੇ ਵਿਚ ਲੈ ਲਿਆ ਗਿਆ ਹੈ।

ਡੰਪਰ ਦਾ ਟਾਇਰ ਪੰਕਚਰ ਸੀ, ਪਰ ਕੋਈ ਟ੍ਰੈਫਿਕ ਇਡੈਂਟੀਫਿਕੇਸ਼ਨ ਨਹੀਂ ਸੀ
ਸੜਕ 'ਤੇ ਖੜ੍ਹੇ ਡੰਪਰ ਦੇ ਟਾਇਰ ਵਿਚ ਪੰਕਚਰ ਹੋਣ ਦੇ ਬਾਅਦ ਚਾਲਕ ਨੇ ਡੰਪਰ ਸੜਕ 'ਤੇ ਖੜ੍ਹਾ ਤਾਂ ਕਰ ਦਿੱਤਾ ਪਰ ਰੋਡ ਤੋੰ ਲੰਘਣ ਵਾਲੇ ਟ੍ਰੈਫਿਕ ਲਈ ਇਡੈਂਟੀਫਿਕੇਸ਼ਨ ਲਈ ਕੁਝ ਨਹੀਂ ਕੀਤਾ। ਇਹੀ ਕਾਰਨ ਹੈ ਕਿ ਨਾਰਾਇਣਗੜ੍ਹ ਵਲੋੰ ਆ ਰਹੀ ਕਾਰ ਡੰਪਰ ਨਾਲ ਟਕਰਾ ਗਈ।

ਹੱਲੋਮਾਜਰਾ ਵਿਚ ਕਿਰਾਏ 'ਤੇ ਰਹਿੰਦੇ ਸਨ
ਯੂ. ਪੀ. ਨਿਵਾਸੀ ਸੁਭਾਸ਼ ਪੁੱਤਰ ਨਾਰਾਇਣ, ਪ੍ਰਦੀਪ ਕੁਮਾਰ ਪੁੱਤਰ ਬੀਸ਼ੋਕ ਸਿੰਘ ਅਤੇ ਮੈਨੇਜਰ ਉਰਫ ਮੰਤਰੀ ਪੁੱਤਰ ਲਲਿਤ ਚੰਡੀਗੜ੍ਹ ਦੇ ਹੱਲੋਮਾਜਰਾ ਵਿਚ ਕਿਰਾਏ 'ਤੇ ਰਹਿੰਦੇ ਸਨ। ਉਹ ਜ਼ੀਰਕਪੁਰ ਵਿਚ ਅਮਿਤ ਅਗਰਵਾਲ ਦੀ ਮਠਿਆਈ ਦੀ ਦੁਕਾਨ ਵਿਚ ਕੰਮ ਕਰਦੇ ਸਨ। ਉਹ 7 ਵਜੇ ਮਠਿਆਈ ਲੋਡ ਕਰ ਕੇ ਨਾਰਾਇਣਗੜ੍ਹ ਗਏ ਸਨ ਅਤੇ ਉਥੋਂ ਵਾਪਸ ਪ ਰਤਦੇ ਸਮੇ ਐਤਵਾਰ ਰਾਤ ਲਗਭਗ 10.30 ਵਜੇ ਜ਼ੀਰਕਪੁਰ ਲਈ ਨਿਕਲੇ ਤਾਂ 11.30 ਵਜੇ ਰਾਏਪੁਰ ਰਾਣੀ ਨੇੜੇ ਪਹੁੰਚਣ 'ਤੇ ਸੜਕ 'ਤੇ ਇਕ ਡੰਪਰ ਨਾਲ ਉਨ੍ਹਾਂ ਦੀ ਬਲੈਰੋ ਕਾਰ ਦੀ ਟੱਕਰ ਹੋ ਗਈ, ਜਿਸਤੋਂ ਬਾਅਦ ਢਾਬੇ 'ਤੇ ਖਾਣਾ ਖਾਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੇ ਕਾਰ ਦੀਆਂ ਖਿੜਕੀਆਂ ਤੋੜ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਪਹਿਲਾਂ ਰਾਏਪੁਰ ਰਾਣੀ ਪੀ. ਐੱਚ. ਸੀ. ਵਿਖੇ ਪਹੁੰਚਾਇਆ ਅਤੇ ਉਥੇ ਪ੍ਰਦੀਪ ਕੁਮਾਰ ਨੂੰ ਡਾਕਟਰਾਂ ਨੂੰ ਮ੍ਰਿਤਕ ਐਲਾਨ ਦਿੱਤਾਅਤੇ ਮੈਨੇਜਰ ਸਿੰਘ ਅਤੇ ਸੁਭਾਸ਼ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਜਿਥੇ ਇਲਾਜ ਦੌਰਾਨ ਮੈਨੇਜਰ ਸਿੰਘ ਨੇ ਵੀ ਦਮ ਤੋੜ ਦਿੱਤਾ।
 


KamalJeet Singh

Content Editor

Related News